ਸਤਿੰਦਰ ਸਰਤਾਜ ਨੇ ਆਪਣੀਆਂ ਸਤਰਾਂ ਰਾਹੀਂ ਸਿੱਖ ਕੌਮ ਦੇ ਲਈ ਕੀਤੀਆਂ ਸ਼ਹਾਦਤਾਂ ਨੂੰ ਕੀਤਾ ਪ੍ਰਣਾਮ

Written by  Lajwinder kaur   |  December 24th 2019 12:29 PM  |  Updated: December 24th 2019 12:29 PM

ਸਤਿੰਦਰ ਸਰਤਾਜ ਨੇ ਆਪਣੀਆਂ ਸਤਰਾਂ ਰਾਹੀਂ ਸਿੱਖ ਕੌਮ ਦੇ ਲਈ ਕੀਤੀਆਂ ਸ਼ਹਾਦਤਾਂ ਨੂੰ ਕੀਤਾ ਪ੍ਰਣਾਮ

ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਕਲਮ ‘ਚੋਂ ਨਿਕਲੀਆ ਕੁਝ ਸਤਰਾਂ ਨੂੰ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, ‘ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦੇ ਸਾਨੂੰ ਕਿੱਸੇ ਨੀ ਯਾਦ ਕੁਰਬਾਨੀਆਂ ਦੇ !

ਨਹੀਂਓ ਮੁਆਫ਼ ਹੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ !

ਏਹੋ ਜ਼ਿਹਨ ‘ਚੋਂ ਕਿਸ ਤਰ੍ਹਾਂ ਵਿੱਸਰੀ ਏ ਤਵਾਰੀਖ਼ ਵਡਮੁੱਲੀ ਇਬਾਦਤਾਂ ਦੀ !

ਫ਼ਤਿਹਗੜ੍ਹ, ਸਰਹਿੰਦ ਚਮਕੌਰ ਦੇ ਵਿੱਚ ਜੋ ਮਿਸਾਲ ਦੇ ਗਏ ਨੇ ਸ਼ਹਾਦਤਾਂ ਦੀ!..’

 

View this post on Instagram

 

ਜਦੋਂ ਕੋਈ ਦੱਸੇ ਓਦੋਂ ਯਾਦ ਆਉਂਦੇ ਸਾਨੂੰ ਕ਼ਿੱਸੇ ਨੀ ਯਾਦ ਕ਼ੁਰਬਾਨੀਆਂ ਦੇ ! ਨਹੀਂਓ ਮੁਆਫ਼ ਹੋਣੇ ਸਰਤਾਜ ਸਿੰਘਾ ਤੇਰੇ ਕੰਮ ਨੇ ਬੜੇ ਨਾਦਾਨੀਆਂ ਦੇ ! ਏਹੋ ਜ਼ਿਹਨ ‘ਚੋਂ ਕਿਸ ਤਰ੍ਹਾਂ ਵਿੱਸਰੀ ਏ ਤਵਾਰੀਖ਼ ਵਡਮੁੱਲੀ ਇਬਾਦਤਾਂ ਦੀ ! ਫ਼ਤਹਿਗੜ੍ਹ, ਸਰਹਿੰਦ ਚਮਕੌਰ ਦੇ ਵਿੱਚ ਜੋ ਮਿਸਾਲ ਦੇ ਗਏ ਨੇ ਸ਼ਹਾਦਤਾਂ ਦੀ! Jdo’n koi dassey odo’n yaad aundey Saanu qissey ni yaad qurbania’n de ! Nahio’n muaaf honey Sartaaj Singha Tere kamm ne badey nadania’n de! Eho zehan cho’n kis tra’n vissari ey Twareekh vadmulli ibadata’n di! #Fatehgarh #Sirhind #Chamkaur de vich Jo misaal de gye ne Shahadta’n di !! Remembering the week of #Sacrifices occurred 315 years ago (1704 A.D.) The #Martyrdom of #Sahibzadas?? ੮~ ੧੩ ਪੋਹ, ਸੰਮਤ ੧੭੬੧ ਦੇ ਸਾਕੇ ਨੂੰ ਸਜਦੇ-ਅਕ਼ੀਦਤਾਂ?????? Sartaaj

A post shared by Satinder Sartaaj (@satindersartaaj) on

ਦੱਸ ਦਈਏ ਇਹ ਦਿਨ ਸਿੱਖ ਕੌਮ ‘ਚ ਸ਼ਹੀਦੀ ਰੋਸ ਹਫ਼ਤੇ ਵਜੋਂ ਮਨਾਏ ਜਾਂਦੇ ਹਨ। ਸਾਹਿਬਜ਼ਾਦਿਆਂ ਦੀਆਂ ਕੌਮ ਲਈ ਕੀਤੀਆਂ ਕੁਰਬਾਨੀਆਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਸਿੱਖ ਇਤਿਹਾਸ ਲਾਸਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਦਸਮ ਪਾਤਸ਼ਾਹ ਨੂੰ ਸਰਬੰਸਦਾਨੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਕੌਮ ਲਈ ਪੂਰੇ ਪਰਿਵਾਰ ਨੂੰ ਵਾਰ ਦਿੱਤਾ ਸੀ। ਦਸਮ ਪਾਤਸ਼ਾਹ ਦੇ ਦੋ ਸਾਹਿਬਜ਼ਾਦਿਆਂ ਨੇ ਜੰਗ ਦੇ ਮੈਦਾਨ 'ਚ ਆਪਣਾ ਆਪ ਵਾਰ ਦਿੱਤਾ ਜਦਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀਅ ਨੀਹਾਂ 'ਚ ਆਪਣੇ ਆਪ ਨੂੰ ਚਿਣਵਾ ਦਿੱਤਾ ਗਿਆ ਸੀ। ਮਾਤਾ ਗੁਜਰੀ ਕੌਰ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ।

ਹੋਰ ਵੇਖੋ:ਅੱਖਾਂ ਨੂੰ ਨਮ ਕਰਦਾ ਪਰਵੀਨ ਭਾਰਟਾ ਦਾ ਧਾਰਮਿਕ ਗੀਤ 'ਰੱਬ ਵੀ ਤੱਕ ਕੇ ਰੋ ਪਿਆ ਹੋਣਾ' ਹੋਇਆ ਰਿਲੀਜ਼, ਦੇਖੋ ਵੀਡੀਓ

ਜਿਸਦੇ ਚੱਲਦੇ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਰਾਹੀਂ ਸਿੱਖ ਕੌਮ ਦੇ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਤੇ ਆਪਣੇ ਧਾਰਮਿਕ ਗੀਤਾਂ ਤੇ ਲਿਖਤਾਂ ਦੇ ਰਾਹੀਂ ਪ੍ਰਣਾਮ ਕਰ ਰਹੇ ਹਨ। ਜਿਸਦੇ ਚੱਲਦੇ ਸਤਿੰਦਰ ਸਰਤਾਜ ਨੇ ਵੀ ਆਪਣੀਆਂ ਕੁਝ ਸਤਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਨੇ। ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਤ ਬਲਜੀਤ, ਪਰਵੀਨ ਭਾਰਟਾ, ਏ ਕੇਅ ਤੇ ਕਈ ਹੋਰ ਗਾਇਕ ਧਾਰਮਿਕ ਗੀਤ ਲੈ ਕੇ ਆ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network