Advertisment

ਸਤਿੰਦਰ ਸਰਤਾਜ ਦੇ ਬਰਥਡੇਅ ਦੀਆਂ ਤਸਵੀਰਾਂ ਆਈਆਂ ਸਾਹਮਣੇ, ‘ਸ਼ਾਇਰਾਨਾ ਕੇਕ’ ਦੇ ਨਾਲ ਨਜ਼ਰ ਆਏ ਗਾਇਕ

author-image
By Lajwinder kaur
New Update
ਸਤਿੰਦਰ ਸਰਤਾਜ ਦੇ ਬਰਥਡੇਅ ਦੀਆਂ ਤਸਵੀਰਾਂ ਆਈਆਂ ਸਾਹਮਣੇ, ‘ਸ਼ਾਇਰਾਨਾ ਕੇਕ’ ਦੇ ਨਾਲ ਨਜ਼ਰ ਆਏ ਗਾਇਕ
Advertisment
ਪੰਜਾਬੀ ਗਾਇਕ ਸਤਿੰਦਰ ਸਰਤਾਜ ਜੋ ਕਿ ਏਨੀਂ ਦਿਨੀਂ ਖੂਬ ਵਾਹ ਵਾਹੀ ਖੱਟ ਰਹੇ ਨੇ । ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਮਤਵਾਲੀਏ’ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਬੀਤੇ ਦਿਨੀਂ ਉਨ੍ਹਾਂ ਦਾ ਜਨਮ ਦਿਨ ਵੀ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ। publive-image ਸਤਿੰਦਰ ਸਰਤਾਜ ਨੇ ਵੀ ਆਪਣੇ ਬਰਥਡੇਅ ਦੀ ਤਸੀਵਰ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬਹੁਤ ਹੀ ਸ਼ਾਨਦਾਰ ਕੇਕ ਦੇ ਨਾਲ ਦਿਖਾਈ ਦੇ ਰਹੇ ਨੇ ।  ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘#Cake ਵੀ ਸ਼ਾਇਰਾਨਾ ਹੋ ਗਿਆ । ਬਹੁਤ ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ । ਮਿਹਰਬਾਨੀਆਂ ਸ਼ੁਕਰਾਨੇ’ । ਇਸ ਪੋਸਟ ਨੂੰ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਵੀ ਕਮੈਂਟਸ ਕਰਕੇ ਵਧਾਈ ਦੇ ਰਹੇ ਨੇ । publive-image ਦੱਸ ਦਈਏ ਇਸ ਸਾਲ ‘ਇੱਕੋ ਮਿੱਕੇ’ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਿਆ ਸੀ । ਪਰ ਇਸ ਫ਼ਿਲਮ ਨੂੰ ਕੋਰੋਨਾ ਦੀ ਮਾਰ ਝਲਣੀ ਪਈ । ਜਦੋਂ ਸਭ ਠੀਕ ਹੋ ਜਾਵੇਗੀ ਤੇ ਸਰਕਾਰ ਵੱਲੋਂ ਸਿਨੇਮਾ ਘਰ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਜਾਵੇਗੀ ਤਾਂ ਇਸ ਫ਼ਿਲਮ ਨੂੰ ਮੁੜ ਰਿਲੀਜ਼ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment