ਸਤਿੰਦਰ ਸਰਤਾਜ ਸਵਿਟਜ਼ਰਲੈਂਡ ‘ਚ ਘੁੰਮਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

written by Shaminder | May 28, 2022

ਸਤਿੰਦਰ ਸਰਤਾਜ  (Satinder Sartaaj) ਏਨੀਂ ਦਿਨੀਂ ਵਿਦੇਸ਼ ‘ਚ ਹਨ । ਜਿੱਥੇ ਉਹ ਵਿਦੇਸ਼ ‘ਚ ਘੁੰਮ ਫਿਰ ਕੇ ਖੂਬ ਇਨਜੁਆਏ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਹ ਸਵਿਟਜ਼ਰਲੈਂਡ ‘ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸਰਤਾਜ ਘੋੜਿਆਂ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਉਥੋਂ ਦੇ ਖ਼ੁਬਸੂਰਤ ਨਜ਼ਾਰਿਆਂ ਨੂੰ ਨਿਹਾਰ ਰਹੇ ਹਨ ।

satinder sartaaj ,, image From instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਨੇ ਘੱਲੂਘਾਰੇ ਦੀ ਯਾਦ ‘ਤੇ ਸਤਿਕਾਰ ‘ਚ ਵਿਦੇਸ਼ ‘ਚ ਰੱਖੇ ਆਪਣੇ ਸ਼ੋਅ ਕੀਤੇ ਰੱਦ, ਕਿਹਾ ਭੁੱਲ ਚੁੱਕ ਲਈ ਹਾਂ ਖਿਮਾ ਦਾ ਜਾਚਕ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਸਤਿੰਦਰ ਸਰਤਾਜ ਨੇ ਇਸ ਜਗ੍ਹਾ ਨੂੰ ਬ੍ਰਹਿਮੰਡ ਦਾ ਸਵਰਗ ਦੱਸਿਆ ਹੈ । ਗਾਇਕ ਅਕਸਰ ਇਸ ਤਰ੍ਹਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਦੱਸ ਦਈਏ ਕਿ ਏਨੀਂ ਦਿਨੀਂ ਸਰਤਾਜ ਵਿਦੇਸ਼ ‘ਚ ਆਪਣੇ ਸ਼ੋਅਜ਼ ਦੇ ਲਈ ਮੌਜੂਦ ਹਨ ।

satinder sartaaj ,, image From instagram

ਹੋਰ ਪੜ੍ਹੋ : ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫ਼ਿਲਮ ‘ਕਲੀ ਜੋਟਾ’ ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਬੀਤੇ ਦਿਨੀਂ ਵੀ ਸਤਿੰਦਰ ਸਰਤਾਜ ਨੇ ਆਪਣੇ ਕੁਝ ਸ਼ੋਅ ਰੱਦ ਕਰਨ ਦਾ ਐਲਾਨ ਕੀਤਾ ਸੀ ਅਤੇ ਸਿੱਖ ਸੰਗਤਾਂ ਤੋਂ ਮੁਆਫੀ ਵੀ ਮੰਗੀ ਸੀ । ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ ।ਇਸ ਤੋਂ ਇਲਾਵਾ ਉਹ ਕਈ ਹਿੱਟ ਗੀਤ ਵੀ ਗਾ ਚੁੱਕੇ ਹਨ ।

Satinder sartaaj, image From instagram

ਜਲਦ ਹੀ ਉਹ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਹਿੱਟ ਗੀਤ ਸਰੋਤਿਆਂ ਦੇ ਲਈ ਲੈ ਕੇ ਆਉਣਗੇ । ਫ਼ਿਲਹਾਲ ਤਾਂ ਉਹ ਵਿਦੇਸ਼ ‘ਚ ਆਪਣੇ ਸ਼ੋਅਜ਼ ਨੂੰ ਲੈ ਕੇ ਰੁੱਝੇ ਹੋਏ ਹਨ ।ਸਤਿੰਦਰ ਸਰਤਾਜ ਜਿੱਥੇ ਵਧੀਆ ਆਵਾਜ਼ ਦੇ ਮਾਲਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਹ ਆਪਣੇ ਗੀਤ ਖੁਦ ਲਿਖਦੇ ਨੇ ਤੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ ।

 

View this post on Instagram

 

A post shared by Satinder Sartaaj (@satindersartaaj)

You may also like