ਸਤਿੰਦਰ ਸਰਤਾਜ ਦੀ ਫ਼ਿਲਮ 'ਇੱਕੋ-ਮਿੱਕੇ' ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋਂ ਕਿਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

written by Lajwinder kaur | January 15, 2020

ਪੰਜਾਬੀ ਗਾਇਕ ਸਤਿੰਦਰ ਸਰਤਾਜ ਜੋ ਕਿ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ ‘ਇੱਕੋ ਮਿੱਕੇ’ ਦੇ ਨਾਲ ਵੱਡੇ ਪਰਦੇ ਉੱਤੇ ਛਾਅ ਜਾਣ ਲਈ ਤਿਆਰ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਇੱਕੋ ਮਿੱਕੇ ਦਾ ਆਫ਼ੀਸ਼ੀਅਲ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਨੂੰ ਸ਼ੇਅਰ ਕੀਤਾ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਫੀਚਰ ਫ਼ਿਲਮ ਦੀ ਪੇਸ਼ਕਸ਼ ਇੱਕੋ ~ ਮਿੱਕੇ { ਦ ਸੋਲਮੇਟਸ} ਸਿਨੇਮਾ ਘਰਾਂ ‘ਚ 13 ਮਾਰਚ 2020’

ਹੋਰ ਵੇਖੋ:ਆਸਟ੍ਰੇਲੀਆ ਦੇ ਇਸ ਮੁਸ਼ਕਿਲ ਸਮੇਂ ‘ਚ ਗਗਨ ਕੋਕਰੀ ਤੇ ਹਰਸਿਮਰਨ ਨੇ ਬੁਸ਼ਫਾਇਰ ਪੀੜਤਾਂ ਲਈ ਕੀਤਾ ਅਜਿਹਾ ਕੰਮ, ਹਰ ਪਾਸੇ ਹੋ ਰਹੀ ਹੈ ਸ਼ਲਾਘਾ ਆਫ਼ੀਸ਼ੀਅਲ ਪੋਸਟਰ ਬਹੁਤ ਹੀ ਖ਼ੂਬਸੂਰਤ ਹੈ ਜਿਸ ‘ਚ ਸਤਿੰਦਰ ਸਰਤਾਜ ਤੇ ਅਦਿਤੀ ਸ਼ਰਮਾ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਹਨ। ਜਿਸਦੇ ਚੱਲਦੇ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਅਨੋਖੀ ਪਿਆਰ ਦੀ ਦਾਸਤਾਨ ਵਾਲੀ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਗਈ ਹੈ ਤੇ ਨਿਰਦੇਸ਼ਨ 'ਚ ਬਣਾਈ ਗਈ ਹੈ। ਸਤਿੰਦਰ ਸਰਤਾਜ ਦੇ ਰੋਮਾਂਟਿਕ ਗੀਤਾਂ ਵਾਂਗ ਇਸ ਫ਼ਿਲਮ 'ਚ ਮੁਹੱਬਤੀ ਜ਼ਿੰਦਗੀ ਦਾ ਸੰਦੇਸ਼ ਦਿੰਦੀ ਹੋਈ ਨਜ਼ਰ ਆਵੇਗੀ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਕੰਮ ਦੀ ਤਾਂ ਉਨ੍ਹਾਂ ਨੇ ਅਦਾਕਾਰੀ ਦੀ ਸ਼ੁਰੂਆਤ ਹਾਲੀਵੁੱਡ ਫ਼ਿਲਮ ‘ਬਲੈਕ ਪ੍ਰਿੰਸ’ ਦੇ ਨਾਲ ਕੀਤੀ ਹੈ। ਇਸ ਤੋਂ ਇਲਾਵਾ ਉਹ ‘ਪਿਆਰ ਦੇ ਮਰੀਜ਼’, ‘ਗੁਰਮੁਖੀ ਦਾ ਬੇਟਾ’, ‘ਸਾਈਂ’, ‘ਰਸੀਦ’, ‘ਨਿਲਾਮੀ’ ਵਰਗੇ ਕਈ ਵਧੀਆ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

0 Comments
0

You may also like