ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ

written by Aaseen Khan | March 29, 2019

ਜਿਸ ਜਗ੍ਹਾ ਨੇ ਬਖਸ਼ੀ ਸਤਿੰਦਰ ਸਰਤਾਜ ਨੂੰ ਫ਼ਨਕਾਰੀ ਉੱਥੇ ਬਿੱਖਰਿਆ ਸਰਤਾਜ ਦੀ ਗਾਇਕੀ ਦਾ ਰੰਗ, ਦੇਖੋ ਵੀਡੀਓ : ਪੰਜਾਬੀ ਇੰਡਸਟਰੀ ਦੇ ਸਰਤਾਜ ਸਤਿੰਦਰ ਸਰਤਾਜ ਜਿੰਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਦਾ ਹਰ ਕੋਈ ਦੀਵਾਨਾ ਹੈ। ਸਤਿੰਦਰ ਸਰਤਾਜ ਨੇ ਪਿਛਲੇ ਦਿਨੀ ਉਸ ਜਗ੍ਹਾ 'ਤੇ ਪਰਫਾਰਮ ਕੀਤਾ ਹੈ ਜਿਸ ਜਗ੍ਹਾ ਨੇ ਉਹਨਾਂ ਨੂੰ ਫ਼ਨਕਾਰੀ ਬਖਸ਼ੀ ਹੈ। ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਉਹ ਆਪਣੇ ਗਾਣਿਆਂ 'ਚ ਖੁਦ ਕਹਿੰਦੇ ਹਨ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਸਥਾਨ ਹੈ ਜਿੱਥੇ ਉਹਨਾਂ ਗਾਉਣਾ, ਲਿਖਣਾ ਅਤੇ ਜ਼ਿੰਦਗੀ ਜਿਉਣਾ ਸਿੱਖਿਆ ਹੈ।

ਇਸ ਵਾਰ ਚੰਡੀਗੜ੍ਹ ਵਿਖੇ ਪੀਯੂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਈਵੈਂਟ ਰਿਹਾ, ਜਿੱਥੇ ਪੀਯੂ ਦੇ ਮਾਣ ਸਤਿੰਦਰ ਸਰਤਾਜ ਨੇ ਆਪਣੀ ਸ਼ਾਇਰੀ ਅਤੇ ਗਾਇਕੀ ਨਾਲ ਇਸ ਸ਼ਾਨਦਾਰ ਸ਼ਾਮ 'ਚ ਆਪਣੇ ਰੰਗ ਬਿਖੇਰੇ ਹਨ। ਇਸ ਪ੍ਰੋਗਰਾਮ ਦਾ ਵੀਡੀਓ ਸਤਿੰਦਰ ਸਰਤਾਜ ਹੋਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾਂ ਕੀਤਾ ਹੈ। ਜਿਸ 'ਚ ਉਹਨਾਂ ਆਪਣੇ ਨਵੇਂ ਪੁਰਾਣੇ ਗਾਣਿਆਂ ਨਾਲ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਹੈ। ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ
ਸਤਿੰਦਰ ਸਰਤਾਜ ਹੋਰਾਂ ਨੇ ਸੂਫੀ ਸਿੰਗਿੰਗ 'ਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹਨਾਂ ਨੂੰ ਪਹਿਚਾਣ ਪੰਜਾਬ ਯੂਨੀਵਰਸਿਟੀ ਵੱਲੋਂ ਹੀ ਮਿਲੀ ਹੈ। ਸਰਤਾਜ ਹੁਣ ਤੱਕ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ ਨੂੰ ਸੁਣ ਕੇ ਰੂਹ ਨੂੰ ਸ਼ਾਂਤੀ ਪਹੁੰਚਦੀ ਹੈ। ਇੰਨ੍ਹਾਂ ਹੀ ਨਹੀਂ ਸਤਿੰਦਰ ਸਰਤਾਜ ਫਿਲਮ ਬਲੈਕ ਪ੍ਰਿੰਸ ਰਾਹੀਂ ਐਕਟਿੰਗ ਦੀ ਦੁਨੀਆਂ 'ਚ ਡੈਬਿਊ ਕਰ ਚੁੱਕੇ ਹਨ।

0 Comments
0

You may also like