ਮੀਕਾ ਸਿੰਘ ਨੇ ਸਤਿੰਦਰ ਸੱਤੀ ਦੇ ਗੀਤ ‘ਤੇਰੇ ਆਲੀ ਸਰਦਾਰਨੀ’ ਉੱਤੇ ਬੰਨੇ ਰੰਗ, ਦੇਖੋ ਵੀਡੀਓ

Written by  Lajwinder kaur   |  April 15th 2019 05:17 PM  |  Updated: April 15th 2019 05:40 PM

ਮੀਕਾ ਸਿੰਘ ਨੇ ਸਤਿੰਦਰ ਸੱਤੀ ਦੇ ਗੀਤ ‘ਤੇਰੇ ਆਲੀ ਸਰਦਾਰਨੀ’ ਉੱਤੇ ਬੰਨੇ ਰੰਗ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਿਡ ਸਿਤਾਰਾ ਸਤਿੰਦਰ ਸੱਤੀ ਜਿਹਨਾਂ ਨੇ ਆਪਣੀ ਸ਼ਾਇਰੀ ਤੇ ਐਂਕਰਿੰਗ ਵਾਲੇ ਅੰਦਾਜ਼ ਨਾਲ ਸਰੋਤਿਆਂ ਦੇ ਦਿਲਾਂ ‘ਚ ਵੱਖਰੀ ਹੀ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਉਹ ਗਾਇਕੀ ‘ਚ ਵੀ ਵਾਹ ਵਾਹੀ ਖੱਟ ਚੁੱਕੇ ਹਨ।

View this post on Instagram

 

#tereaalisardarni @mikasingh thank you . You are a true rockstar @tpzrecords

A post shared by Satinder Satti (@satindersatti) on

ਹੋਰ ਵੇਖੋ:ਆਪਣੀ ਮਾਂ ਲਈ ਗੂੜੇ ਪਿਆਰ ਨੂੰ ਕਰਨ ਔਜਲਾ ਨੇ ਟੈਟੂ ਰਾਹੀਂ ਕੀਤਾ ਬਿਆਨ, ਦੇਖੋ ਵੀਡੀਓ

ਹਾਲ ਹੀ ‘ਚ ਉਨ੍ਹਾਂ ਦਾ ‘ਤੇਰੇ ਆਲੀ ਸਰਦਾਰਨੀ’ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜਿਸ ਨੂੰ ਫੈਨਜ਼ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਤਿੰਦਰ ਸੱਤੀ ਜਿਹੜੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਪਾਈ ਹੈ ਜਿਸ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਦਮਦਾਰ ਗਾਇਕ ਮੀਕਾ ਸਿੰਘ ਨਜ਼ਰ ਆ ਰਹੇ ਹਨ। ਦੋਵੇਂ ਕਲਾਕਾਰ ‘ਤੇਰੇ ਆਲੀ ਸਰਦਾਰਨੀ’ ਗੀਤ ਉੱਤੇ ਭੰਗੜਾ ਪਾ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗਾਇਕੀ ਤੋਂ ਇਲਾਵਾ ਉਹ ਟੀਵੀ ਉੱਤੇ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਉਨ੍ਹਾਂ ਦੇ ਸ਼ਾਇਰਾਨਾ ਅੰਦਾਜ਼ ਦੇ ਫੈਨਜ਼ ਦੇਸ਼ ਦੇ ਕੋਨੇ-ਕੋਨੇ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network