ਸੱਚੇ ਪਿਆਰ ਦੀ ਕੀ ਹੁੰਦੀ ਹੈ ਪਰਿਭਾਸ਼ਾ, ਜੱਸੀ ਗਿੱਲ ਨੇ ਚਾਹ ਦੀਆਂ ਚੁਸਕੀਆਂ ਨਾਲ ਖੋਲਿਆ ਦਿਲ ਦਾ ਰਾਜ਼

written by Rupinder Kaler | January 10, 2020

ਪੰਜਾਬੀ ਗਾਇਕਾ, ਲੇਖਿਕਾ ਤੇ ਮਸ਼ਹੂਰ ਐਂਕਰ ਸਤਿੰਦਰ ਸੱਤੀ ਨਵੇਂ ਸਾਲ ਵਿੱਚ ਇੱਕ ਨਵੇਂ ਸ਼ੋਅ ਦੇ ਨਾਲ ਪੀਟੀਸੀ ਪੰਜਾਬੀ ’ਤੇ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ । ਸਤਿੰਦਰ ਸੱਤੀ ਦਾ ਇਹ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਪੀਟੀਸੀ ਪੰਜਾਬੀ ’ਤੇ 15 ਜਨਵਰੀ ਨੂੰ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਵਿੱਚ ਸੱਤੀ ਹਰ ਹਫ਼ਤੇ ਤੁਹਾਨੂੰ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨਾਲ ਮਿਲਾਵੇਗੀ । ਸੱਤੀ ਇਸ ਸ਼ੋਅ ਵਿੱਚ ਚਾਹ ਦੀਆਂ ਚੁਸਕੀਆਂ ਦੇ ਨਾਲ ਤੁਹਾਡੀ ਪਸੰਦ ਦੇ ਸਟਾਰ ਦੀਆਂ ਉਹਨਾਂ ਗੱਲਾਂ ਤੋਂ ਤੁਹਾਨੂੰ ਜਾਣੂ ਕਰਵਾਏਗੀ, ਜਿੰਨ੍ਹਾ ਬਾਰੇ ਸ਼ਾਇਦ ਹੀ ਤੁਸੀਂ ਜਾਣਦੇ ਹੋਵੇਗੇ । ਇਸ ਵਾਰ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲੈਣ ਲਈ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਜੱਸੀ ਗਿੱਲ ਪਹੁੰਚ ਰਹੇ ਹਨ ।ਪੀਟੀਸੀ ਪੰਜਾਬੀ ਦੇ ਇਸ ਸ਼ੋਅ ’ਤੇ ਪਹੁੰਚ ਕੇ ਜੱਸੀ ਗਿੱਲ ਆਪਣੇ ਕਈ ਰਾਜ਼ ਖੋਲਣ ਵਾਲੇ ਹਨ, ਤੇ ਇਹਨਾਂ ਰਾਜ਼ਾਂ ਨੂੰ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ 15 ਜਨਵਰੀ ਯਾਨੀ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਤੋਂ 15 ਜਨਵਰੀ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਸ ਸ਼ੋਅ ਨੂੰ ਤੁਸੀਂ 12 ਜਨਵਰੀ ਤੋਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੁਗਲ ਪਲੇਅ ’ਤੇ ਜਾਓ ਤੇ ਡਾਉਂਨਲੋਡ ਕਰੋ ‘ਪੀਟੀਸੀ ਪਲੇਅ’ ਐਪ । https://www.facebook.com/ptcpunjabi/photos/a.453062374838017/1874451052699135/?type=3&theater

0 Comments
0

You may also like