ਸੁਲਤਾਨਾ ਨੂਰਾ ਨੇ ਜੋਤੀ ਨੂਰਾ ਨੂੰ ਇਸ ਵਜ੍ਹਾ ਕਰਕੇ ਬਚਪਣ ’ਚ ਬਹੁਤ ਕੁੱਟਿਆ ਸੀ

Written by  Rupinder Kaler   |  January 29th 2020 12:58 PM  |  Updated: January 29th 2020 01:01 PM

ਸੁਲਤਾਨਾ ਨੂਰਾ ਨੇ ਜੋਤੀ ਨੂਰਾ ਨੂੰ ਇਸ ਵਜ੍ਹਾ ਕਰਕੇ ਬਚਪਣ ’ਚ ਬਹੁਤ ਕੁੱਟਿਆ ਸੀ

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਪਹੁੰਚ ਰਹੀਆਂ ਹਨ । ਇਸ ਸ਼ੋਅ ਵਿੱਚ ਦੋਹਾਂ ਭੈਣਾ ਨੇ ਉਹਨਾਂ ਗੱਲਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ।ਆਪਣੇ ਬਚਪਣ ਦਾ ਕਿੱਸਾ ਸੁਣਾਉਂਦੇ ਹੋਏ ਨੂਰਾ ਸਿਸਟਰ ਨੇ ਦੱਸਿਆ ਕਿ ਬਚਪਣ ਤੋਂ ਹੀ ਦੋਹਾਂ ਦੀ ਬਹੁਤ ਲੜਾਈ ਹੁੰਦੀ ਸੀ ।

ਛੋਟੀ ਜਿਹੀ ਗੱਲ ਨੂੰ ਲੈ ਕੇ ਉਹਨਾਂ ਦੀ ਲੜਾਈ ਹੋ ਜਾਂਦੀ ਸੀ । ਜੋਤੀ ਨੂਰਾ ਨੇ ਦੱਸਿਆ ਕਿ ਇੱਕ ਵਾਰ ਸੁਲਤਾਨਾ ਨੇ ਉਸ ਨੂੰ ਸਕੂਲ ਵਿੱਚ ਬਹੁਤ ਕੁੱਟਿਆ ਸੀ । ਆਪਣੇ ਬਚਪਣ ਦਾ ਕਿੱਸਾ ਸੁਨਾਉਂਦੇ ਹੋਏ ਦੱਸਿਆਂ ਕਿ ‘ਉਹ ਛੋਟੀ ਸੀ ਜਿਸ ਕਰਕੇ ਉਸ ਨੂੰ ਭੁੱਖ ਜਲਦੀ ਲੱਗ ਜਾਂਦੀ ਸੀ, ਇਸ ਸਭ ਦੇ ਚੱਲਦੇ ਉਸ ਨੇ ਸੁਲਤਾਨਾ ਨੂਰਾ ਦੇ ਡੱਬੇ ਵਿੱਚੋਂ ਰੋਟੀ ਚੋਰੀ ਕਰ ਕੇ ਖਾ ਲਈ ਸੀ, ਇਸ ਬਾਰੇ ਜਦੋਂ ਸੁਲਤਾਨਾ ਨੂੰ ਪਤਾ ਲੱਗਾ ਤਾਂ ਉਸ ਨੇ ਕਲਾਸ ਵਿੱਚ ਤਾਂ ਕੁਝ ਨਹੀਂ ਕਿਹਾ ਪਰ ਪਾਣੀ ਪੀਣ ਦਾ ਬਹਾਨਾ ਬਣਾ ਕੇ ਸੁਲਤਾਨਾ ਉਸ ਨੂੰ ਕਲਾਸ ਤੋਂ ਦੂਰ ਲੈ ਗਈ, ਸਕੂਲ ਵਿੱਚ ਲੱਗੀ ਟੂਟੀ ਦੇ ਥੱਲੇ ਦੇ ਕੇ ਉਸ ਨੂੰ ਖੂਬ ਕੁੱਟਿਆ ।

ਇਹ ਲੜਾਈ ਏਨੀਂ ਵੱਧ ਗਈ ਕਿ ਸਕੂਲ ਦੀਆਂ ਅਧਿਆਪਕਾਂ ਨੇ ਉਹਨਾਂ ਨੂੰ ਛੁੱਡਾਇਆ’। ਸੋ ਨੂਰਾ ਸਿਸਟਰ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਕਿੱਸੇ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

https://www.instagram.com/p/B75KO4MKGhv/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network