ਕੌਰ ਬੀ ਨੂੰ ਬਚਪਨ ’ਚ ਇਹ ਖੇਡ ਸੀ ਸਭ ਤੋਂ ਜ਼ਿਆਦਾ ਪਸੰਦ, ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਕੀਤਾ ਖੁਲਾਸਾ

written by Rupinder Kaler | January 17, 2020

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਪੰਜਾਬੀ ਗਾਇਕਾ ਬਲਜਿੰਦਰ ਕੌਰ ਉਰਫ਼ ਕੌਰ-ਬੀ ਪਹੁੰਚ ਰਹੀ ਹੈ । ਸਤਿੰਦਰ ਸੱਤੀ ਆਪਣੇ ਇਸ ਸ਼ੋਅ ਵਿੱਚ ਵਿੱਚ ਕੌਰ-ਬੀ ਦੀ ਨਿੱਜੀ ਜ਼ਿੰਦਗੀ ਦੇ ਕਈ ਰਾਜ਼ਾਂ ਤੋਂ ਪਰਦਾ ਹਟਾਉਣ ਜਾ ਰਹੀ ਹੈ । ਇਸ ਸ਼ੋਅ ਵਿੱਚ ਕੌਰ-ਬੀ ਦੱਸੇਗੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਬਚਪਨ ਤੋਂ ਆਪਣੇ ਪਿੰਡ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਦਾ ਇਹ ਸ਼ੌਂਕ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਸਟਾਰ ਬਣਾ ਗਿਆ । ਸ਼ੋਅ ਵਿੱਚ ਕੌਰ–ਬੀ ਇਸ ਗੱਲ ਦਾ ਖੁਲਾਸਾ ਕਰੇਗੀ ਕਿ ਕਿਸ ਤਰ੍ਹਾਂ ਉਹ ਬਲਜਿੰਦਰ ਕੌਰ ਤੋਂ ਕੌਰ-ਬੀ ਬਣੀ ਤੇ ਉਹ ਕਦੋਂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਉਸ ਨੂੰ ਬਚਪਨ ਵਿੱਚ ਕਿਸ ਤਰ੍ਹਾਂ ਦੀਆਂ ਖੇਡਾਂ ਪਸੰਦ ਸੀ ਤੇ ਹੁਣ ਇੱਕ ਸਟਾਰ ਬਣਕੇ ਉਸ ਨੂੰ ਕੀ ਪਸੰਦ ਹੈ ਤੇ ਕੀ ਨਾ ਪਸੰਦ ਹੈ ਇਹ ਸਭ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । https://www.instagram.com/p/B7XTxPJh8ek/ ਜੇਕਰ ਤੁਹਾਡੇ ਤੋਂ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਸ ਸ਼ੋਅ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੁਗਲ ਪਲੇਅ ’ਤੇ ਜਾਓ ਤੇ ਡਾਉਂਨਲੋਡ ਕਰੋ ‘ਪੀਟੀਸੀ ਪਲੇਅ’ ਐਪ ।

0 Comments
0

You may also like