ਸਤਿੰਦਰ ਸੱਤੀ ਨੇ ਰਣਜੀਤ ਬਾਵਾ ਦੀ ਕੀਤੀ ਤਾਰੀਫ, ਕਿਹਾ ਉਸ ਦੀ ਗਾਇਕੀ ਦਾ ਪੰਜਾਬੀ ਇੰਡਸਟਰੀ ‘ਚ ਕੋਈ ਮੁਕਾਬਲਾ ਨਹੀਂ

written by Shaminder | August 27, 2021

ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ  (Satinder Satti) ਨੇ ਰਣਜੀਤ ਬਾਵਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਰਣਜੀਤ ਬਾਵਾ (Ranjit Bawa)  ਉਨ੍ਹਾਂ ਨੂੰ ਮਿਲਣ ਦੇ ਲਈ ਆਏ ਸਨ । ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਲੰਮੀ ਚੌੜੀ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਰਣਜੀਤ ਬਾਵਾ ਦੇ ਬਾਰੇ ਵੀ ਬਹੁਤ ਕੁਝ ਲਿਖਿਆ ਹੈ ।

Ranjit bawa -min Image From Instagram

ਹੋਰ ਪੜ੍ਹੋ  : ਸ਼ਹਿਨਾਜ਼ ਗਿੱਲ ’ਤੇ ਸਵਾਲ ਚੁੱਕਣ ਵਾਲੇ ਨੂੰ ਸਿਧਾਰਥ ਸ਼ੁਕਲਾ ਨੇ ਸਿਖਾਇਆ ਸਬਕ

ਸਤਿੰਦਰ ਸੱਤੀ ਨੇ ਇਸ ਪੋਸਟ ‘ਚ ਲਿਖਿਆ ਕਿ ‘ਰਣਜੀਤ ਨੂੰ ਮੈਂ ਓਦੋ ਤੋਂ ਜਾਣਦੀ ਆ ਜਦੋ ਉਹ ਬਟਾਲੇ ਕਾਲਜ ਦੀਆ ਸਟੇਜਾਂ ਤੇ ਗਾਉਂਦਾ ਸੀ ਸਾਊ ਜਿਹਾ ਮੁੰਡਾ ਪਰ ਸਟੇਜ ਤੇ ਜਾਂਦੇ ਈ ਰਹੁ ਚ ਆ ਜਾਂਦਾ , ਅੱਜ ਰਣਜੀਤ ਮਿਲਣ ਆਇਆ ਤਾ ਇਹੋ ਲਗਾ ਓਹੀ ਮੁੰਡਾ ਏ ਉਸ ਚੋ ਉਹ ਸਾਦਗੀ ਮੋਹਬਤ ਹਰ ਨੂੰ ਨਿੱਘ ਨਾਲ ਮਿਲਣ ਵਾਲਾ ਚਾਅ ਓਵੇ ਈ ਏ !

Satti and Bawa -min Image From Instagram

ਅੱਜ ਦੇ ਸਮੇ ਚ ਉਸ ਦੀ ਗਾਇਕੀ ਦਾ ਪੰਜਾਬੀ ਇੰਡਸਟਰੀ ਚ ਕੋਈ ਮੁਕਾਬਲਾ ਨਹੀਂ , ਅੱਜ ਕਿਸਾਨ ਅੰਦੋਲਨ ਲਈ ਫ਼ਿਕਰਮੰਦ ਸੀ , ਪੰਜਾਬ ਦੇ ਬਾਰੇ ਫ਼ਿਕਰਮੰਦ ਸੀ । ਉਸ ਦੀ ਉਮਰ ਦੇ ਕਲਾਕਾਰਾਂ ਨੂੰ ਇਸ ਤੋਂ ਸਿੱਖਣ ਦੀ ਲੋੜ ਏ ਅੰਬਰ ਛੋਹ ਕੇ ਧਰਤੀ ਨਾਲ ਜੁੜੇ ਰਹਿਣਾ ਸਾਡੇ ਸ਼ਹਿਰ ਦਾ ਧਰੂ ਤਾਰਾ !

 

View this post on Instagram

 

A post shared by Satinder Satti (@satindersatti)

ਛੋਟੇ ਵੀਰ ਅਜੇ ਤੂੰ ਹੋਰ ਰੋਸ਼ਨ ਕਰਨਾ ਏ ਪੰਜਾਬੀ ਜੁਬਾਨ ਨੂੰ ਖ਼ਲੂਸ।ਸਤਿੰਦਰ ਸੱਤੀ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

 

0 Comments
0

You may also like