ਸਤਿੰਦਰ ਸੱਤੀ ਤੇ ਰਣਜੀਤ ਬਾਵਾ ਨੇ ਬਟਾਲੇ ਦੀ ਸ਼ਾਨ, ਅਦਾਕਾਰਾ ਨੇ ਇਸ ਖ਼ਾਸ ਤਸਵੀਰ ਦੇ ਨਾਲ ਕੀਤੀ ਬਾਵੇ ਦੀ ਤਾਰੀਫ

written by Lajwinder kaur | January 04, 2022

ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰ ਇੱਕ ਦੇ ਦਿਲ ਨੂੰ ਛੂਹਣ ਵਾਲੀ ਐਂਕਰ, ਗਾਇਕਾ ਤੇ ਐਕਟਰੈੱਸ ਸਤਿੰਦਰ ਸੱਤੀ Satinder Satti ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ।

satinder satti with family

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਲਈ ਗਾਇਆ ਗੀਤ ‘ਤੈਨੂੰ ਫੁੱਲਾਂ ਵਰਗੀ ਕਹੀਏ’, ਰਵਨੀਤ ਗਰੇਵਾਲ ਜੰਮ ਕੇ ਨੱਚਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

ਸਤਿੰਦਰ ਸੱਤੀ ਅਜਿਹੀ ਕਲਾਕਾਰਾ ਹੈ ਜੋ ਕਿ ਹਮੇਸ਼ਾ ਆਪਣੇ ਸਾਥੀ ਕਲਾਕਾਰਾਂ ਦੀਆਂ ਸ਼ਲਾਘਾ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਵੀ ਉਨ੍ਹਾਂ ਨੇ ਰਣਜੀਤ ਬਾਵਾ ਦੀ ਇਸ ਤਸਵੀਰ ਦੇ ਨਾਲ ਬਹੁਤ ਹੀ ਪਿਆਰੀ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- ‘ਬਾਵਾ ਤੇ ਮੈਂ ਬਟਾਲੇ ਦੇ ਤਾਂ ਹਾਂ ਈ, ਪਰ ਸਾਡੇ ‘ਚ ਬਹੁਤ ਕੁਝ ਸਾਂਝਾ ਏ ! ਸਾਧਾਰਣ ਪਰਿਵਾਰ ਵਾਲੀਆਂ ਗੱਲਾਂ ਸਾਡੇ ਮਾਂ-ਬਾਪ ਦੇ ਸਾਡੇ ਨਾਲ ਆਮ ਗਿੱਲੇ, ਵੱਡੇ ਸ਼ਹਿਰ ‘ਚ ਕਦੇ ਕਦੇ ਗਵਾਚਣ ਵਰਗਾ ਕੁਝ !

ਹੋਰ ਪੜ੍ਹੋ : ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਪਰ ਸਭ ਤੋਂ ਚੰਗਾ ਹੈ , ਉਸ ‘ਚ ਬਟਾਲੇ ਵਾਲਾ ਬਾਵਾ ਉਸੇ ਤਰਾਂ ਹੈ ਸਾਦਾ ਤੇ ਬੜਾ ਆਪਣਾ ! ਉਹ ਆਪਣੀ ਮਿਹਨਤ ਲਈ ਤੇ ਲਿਆਕਤ ਲਈ ਸਦਾ ਜਾਣਿਆ ਜਾਵੇਗਾ ! ਹਿੱਕ ਦੇ ਜ਼ੋਰ ਨਾਲ ਗਾਉਣਾ ਉਸ ਦੇ ਸਾਹ ਸਾਹ ‘ਚ ਹੈ , ਦੁਆਵਾਂ’ ! ਤੇ ਨਾਲ ਹੀ ਉਨ੍ਹਾਂ ਨੇ ਰਣਜੀਤ ਬਾਵਾ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਇਸ ਪੋਸਟ ਉੱਤੇ ਦੇ ਰਹੇ ਨੇ।

inside image of ranji bawa and satinder satti

ਦੱਸ ਦਈਏ ਸਤਿੰਦਰ ਸੱਤੀ ਨੇ ਕਾਲਜ ਦੌਰਾਨ ਹੀ ਐਂਕਰਿੰਗ ਸ਼ੁਰੂ ਕਰ ਦਿੱਤੀ ਸੀ । ਇਸ ਤੋਂ ਬਾਅਦ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਕਾਲਤ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਜੀ ਆਰਮੀ ‘ਚ ਸਨ ਜਦਕਿ ਮਾਤਾ ਘਰੇਲੂ ਔਰਤ ਰਹੇ ਹਨ । ਉਨ੍ਹਾਂ ਦੇ ਕਰੀਅਰ ‘ਚ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਰਿਹਾ । ਉਨ੍ਹਾਂ ਨੇ ਦੂਰਦਰਸ਼ਨ ‘ਤੇ ਲਿਸ਼ਕਾਰਾ ਪ੍ਰੋਗਰਾਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੀ ਹੈ। ਜੇ ਗੱਲ ਕਰੀਏ ਰਣਜੀਤ ਬਾਵਾ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਹੁਣ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ਤਾਰਾ ਮੀਰਾ ਫ਼ਿਲਮ ‘ਚ ਨਜ਼ਰ ਆਏ ਸੀ।

You may also like