'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' ਸ਼ੋਅ ਦੀ ਸਕਸੈੱਸ ਪਾਰਟੀ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ

Written by  Shaminder   |  February 12th 2020 11:52 AM  |  Updated: February 12th 2020 11:52 AM

'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' ਸ਼ੋਅ ਦੀ ਸਕਸੈੱਸ ਪਾਰਟੀ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ

ਪੀਟੀਸੀ ਪੰਜਾਬੀ ਤੇ ਚੱਲਣ ਵਾਲੇ ਸ਼ੋਅ 'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਸ਼ੋਅ ਦੀ ਕਾਮਯਾਬੀ ਦੀ ਖੁਸ਼ੀ 'ਚ ਇੱਕ ਸਕਸੈੱਸ ਪਾਰਟੀ ਰੱਖੀ ਗਈ ।ਜਿਸ 'ਚ ਵੱਡੀ ਗਿਣਤੀ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਮੌਜੂਦ ਰਹੇ । ਇਸ ਪਾਰਟੀ ਦੌਰਾਨ ਬੱਬੂ ਮਾਨ,ਅਨਮੋਲ ਗਗਨ ਮਾਨ,ਨਿਮਰਤ ਖਹਿਰਾ,ਹਿਮਾਂਸ਼ੀ ਖੁਰਾਣਾ,ਸਤਿੰਦਰ ਸਰਤਾਜ ਸਣੇ ਕਈ ਹਸਤੀਆਂ ਨੇ ਪਹੁੰਚ ਕੇ ਇਸ ਸ਼ੋਅ ਦੀ ਕਾਮਯਾਬੀ ਦੀ ਖੁਸ਼ੀ 'ਚ ਰੱਖੀ ਇਸ ਪਾਰਟੀ 'ਚ ਸ਼ਾਮਿਲ ਹੋ ਕੇ ਪਾਰਟੀ ਦੀ ਸ਼ਾਨ ਵਧਾਈ ।

ਹੋਰ ਵੇਖੋ:‘ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ’ ‘ਚ ਕਰਮਜੀਤ ਅਨਮੋਲ ਚਾਹ ਦੀਆਂ ਚੁਸਕੀਆਂ ਨਾਲ ਕਰਨਗੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ

https://www.instagram.com/p/B8b9BxPhgjU/

ਦੱਸ ਦਈਏ ਕਿ ਇਸ ਸ਼ੋਅ ਦੇ ਜ਼ਰੀਏ ਪੰਜਾਬੀ ਸਿਤਾਰਿਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ।ਜਿਸ 'ਚ ਇਨ੍ਹਾਂ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ ।

https://www.facebook.com/ptcpunjabi/photos/pb.370387196438869.-2207520000../1909877819156458/?type=3&theater

ਇਹ ਸ਼ੋਅ ਨੂੰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B8b0GB-luMT/?igshid=1120vk7f45he2

ਇਸ ਸਕਸੈੱਸ ਪਾਰਟੀ ਦੌਰਾਨ ਪੀਟੀਸੀ ਪੰਜਾਬੀ  ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਵੀ ਮੌਜੂਦ ਰਹੇ ।ਇਸ ਸ਼ੋਅ 'ਚ ਹੁਣ ਤੱਕ ਕਈ ਸਿਤਾਰੇ ਆ ਚੁੱਕੇ ਹਨ ਜਿਸ 'ਚ ਜੱਸੀ ਗਿੱਲ,ਕੌਰ ਬੀ,ਨੂਰਾਂ ਸਿਸਟਰਸ,ਕਰਮਜੀਤ ਅਤੇ ਨਿਸ਼ਾ ਬਾਨੋ ਸ਼ਾਮਿਲ ਹਨ ।ਆਉਣ ਵਾਲੇ ਦਿਨਾਂ 'ਚ ਇਹ ਸ਼ੋਅ ਹੋਰ ਵੀ ਰੋਚਕ ਹੋਣ ਵਾਲਾ ਹੈ ।ਕਿਉਂਕਿ ਦਿਨੋਂ ਦਿਨ ਇਹ ਸ਼ੋਅ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network