ਭਾਈ ਅਨੂਪ ਸਿੰਘ ਊਨਾ ਵਾਲਿਆ ਦੀ ਅਵਾਜ਼ 'ਚ ਪੀਟੀਸੀ ਰਿਕਾਡਜ਼ ਨੇ ਰਿਲੀਜ਼ ਕੀਤਾ ਨਵਾਂ ਸ਼ਬਦ 'ਸਤਿਨਾਮ ਸ਼੍ਰੀ ਵਾਹਿਗੁਰੂ'

written by Rupinder Kaler | January 28, 2019

ਪੀਟੀਸੀ ਰਿਕਾਡਜ਼ ਤੇ ਸਿਮਰਨ Studio ਵੱਲੋਂ ਨਵਾਂ ਧਾਰਮਿਕ ਸ਼ਬਦ ਰਿਲੀਜ਼ ਕੀਤਾ ਗਿਆ ਹੈ । 'ਸਤਿਨਾਮ ਸ਼੍ਰੀ ਵਾਹਿਗੁਰੂ' ਟਾਈਟਲ ਹੇਠ ਰਿਲੀਜ਼ ਕੀਤੇ ਇਸ ਸ਼ਬਦ ਨੂੰ ਭਾਈ ਅਨੂਪ ਸਿੰਘ ਊਨਾ ਵਾਲਿਆ ਅਤੇ ਉਹਨਾਂ ਦੇ ਸਾਥੀਆਂ ਨੇ ਗਾਇਆ ਹੈ । ਇਸ ਸ਼ਬਦ ਦਾ ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਨੇ ਤਿਆਰ ਕੀਤਾ ਹੈ । ਸ਼ਬਦ ਦੀ ਵੀਡਿਓ ਵੀ ਪੀਟੀਸੀ ਰਿਕਾਡਜ਼ ਨੇ ਤਿਆਰ ਕੀਤੀ ਹੈ ।

Sant Anoop Singh Ji (Una Wale) Sant Anoop Singh Ji (Una Wale)

ਇਹ ਸ਼ਬਦ ਹਰ ਇੱਕ ਨੂੰ ਪਸੰਦ ਆ ਰਿਹਾ ਹੈ ਤੇ ਇਸ ਸ਼ਬਦ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਹ ਸ਼ਬਦ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ਦੇ ਨਾਲ-ਨਾਲ ਆਈ-ਟਿਊਨ ਤੇ ਵੀ ਉਪਲੱਬਧ ਹੈ । ਪੀਟੀਸੀ ਪੰਜਾਬੀ 'ਤੇ ਇਸ ਸ਼ਬਦ ਨੂੰ ਦਿਖਾਇਆ ਜਾ ਰਿਹਾ ਹੈ ।

https://www.youtube.com/watch?v=lByzjUPX5ZA&feature=youtu.be

ਪੀਟੀਸੀ ਰਿਕਾਡਜ਼ ਵੱਲੋਂ ਇਸ ਤੋਂ ਪਹਿਲਾਂ ਵੀ ਕਈ ਰਾਗੀ ਜੱਥਿਆਂ ਦੇ ਸ਼ਬਦ ਰਿਲੀਜ਼ ਕੀਤੇ ਗਏ ਹਨ । ਪੀਟੀਸੀ ਰਿਕਾਡਜ਼ ਦਾ ਇਹ ਉਪਰਾਲਾ ਪੀਟੀਸੀ ਦੇ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਲੋਕ ਇਸ ਉਪਰਾਲੇ ਨੂੰ ਭਰਵਾ ਹੁੰਗਾਰਾ ਦੇ ਰਹੇ ਹਨ ।

You may also like