ਸਤਵਿੰਦਰ ਬਿੱਟੀ ਨੇ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਏ ਸਾਂਝੀ ਕੀਤੀ ਆਪਣੀ ਪੁਰਾਣੀ ਤਸਵੀਰ

written by Lajwinder kaur | August 20, 2021

ਪੰਜਾਬੀ ਗਾਇਕਾ ਸਤਵਿੰਦਰ ਬਿੱਟੀ (Satwinder Bitti ) ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀ ਪੁਰਾਣੀ ਯਾਦਾਂ ਦੀ ਪਿਟਾਰੇ 'ਚ ਕੁਝ ਅਣਦੇਖੀ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰ ਰਹੀ ਹੈ। ਅੱਜ ਉਨ੍ਹਾਂ ਨੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ।

singer satwinder bitti iamge-min image source- instagram

ਹੋਰ ਪੜ੍ਹੋ : ਕਰੀਨਾ ਕਪੂਰ ਨੇ ਛੋਟੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਮਾਂ ਦੀ ਗੋਦੀ ‘ਚ ਸਕੂਨ ਨਾਲ ਸੌਂਦਾ ਹੋਇਆ ਨਜ਼ਰ ਆਇਆ ਨੰਨ੍ਹਾ ਜੇਹ

ਹੋਰ ਪੜ੍ਹੋ : ਅਜੀਤ ਮਹਿੰਦੀ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਪਾਪਾ ਦਲੇਰ ਮਹਿੰਦੀ ਤੇ ਪਤੀ ਨਵਰਾਜ ਹੰਸ ਦੇ ਨਾਲ ਮਸਤੀ ਕਰਦੀ ਆਈ ਨਜ਼ਰ

singer satwinder bitti-min image source- instagram

ਸਤਵਿੰਦਰ ਬਿੱਟੀ ਨੇ ਆਪਣੇ ਕਿਸੇ ਸਟੇਜ਼ ਦੀ ਤਸਵੀਰ ਸਾਂਝੀ ਕਰਦੇ ਦਰਸ਼ਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਏ ਲਿਖਿਆ ਹੈ- ‘ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ ਪਿਛੋਂ...ਪਿੱਠ ਤੇ ਵਾਰ ਚਲਾ ਜਾਂਦੇ ਨੇ,

ਬੁੱਲ੍ਹੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਲੋਕੀਂ ਰੱਬ ਵੇਚ ਕੇ ਖਾ ਜਾਂਦੇ ਨੇ। 🌹🌹 ਸਤਿ ਸ੍ਰੀ ਆਕਾਲ🌹🌹’ । ਆਪਣੀ ਕੈਪਸ਼ਨ ਦੇ ਰਾਹੀਂ ਉਨ੍ਹਾਂ ਨੇ ਮਤਲਬੀ ਲੋਕਾਂ ਦੀ ਗੱਲ ਕੀਤੀ ਹੈ, ਕਿਵੇਂ ਲੋਕੀਂ ਆਪਣੇ ਫਾਇਦੇ ਲਈ ਕਿਸੇ ਵੀ ਹੱਦ ਤੱਕ ਗਿਰ ਜਾਂਦੇ ਨੇ। ਪ੍ਰਸ਼ੰਸਕਾਂ ਨੂੰ ਇਹ ਪੋਸਟ ਕਾਫੀ ਪਸੰਦ ਆ ਰਹੀ ਹੈ। ਇਸ ਤਸਵੀਰ ਚ ਉਨ੍ਹਾਂ ਨੇ ਕਰੀਮ ਰੰਗ ਦੇ ਪੰਜਾਬੀ ਸੂਟ ਦੇ ਨਾਲ ਲਾਲ ਰੰਗ ਦਾ ਦੁਪੱਟਾ ਲਿਆ ਹੋਇਆ ਹੈ। ਜਿਸ ‘ਚ ਗਾਇਕਾ ਸਤਵਿੰਦਰ ਬਿੱਟੀ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ।

punjabi singer satwinder bitti image source- instagram

ਸਤਵਿੰਦਰ ਬਿੱਟੀ ਇੱਕ ਅਜਿਹੀ ਗਾਇਕਾ ਹੈ ਜਿਸ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਹਨ । ਦੱਸ ਦਈਏ ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ । ਜਿਸ ਕਰਕੇ ਉਹ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ ‘ਚ ਬਿਤਾਉਂਦੇ ਨੇ । ਪਿੱਛੇ ਜਿਹੇ ਉਹ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਣ ਲਈ ਇੰਡੀਆ ਆਏ ਤੇ ਕਿਸਾਨੀ ਅੰਦੋਲਨ ‘ਚ ਆਪਣੀ ਹਾਜ਼ਿਰੀ ਲਗਵਾਈ।

0 Comments
0

You may also like