ਸਤਵਿੰਦਰ ਬਿੱਟੀ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

Written by  Shaminder   |  December 06th 2021 03:22 PM  |  Updated: December 06th 2021 03:31 PM

ਸਤਵਿੰਦਰ ਬਿੱਟੀ ਆਪਣੇ ਬੇਟੇ ਦੇ ਨਾਲ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਸਤਵਿੰਦਰ ਬਿੱਟੀ (Satwinder Bitti ) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੇ ਬੇਟੇ (Son) ਦੇ ਨਾਲ ਗੁਰਦੁਆਰਾ ਸਾਹਿਬ ‘ਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਕਿਸੇ ਨਾਲ ਧੋਖਾ ਕਰਨ ਤੋਂ ਪਹਿਲਾਂ, ਇੱਕ ਗੱਲ ਜ਼ਰੂਰ ਯਾਦ ਰੱਖੋ, ਕਿ ਵਕਤ ਦੀ ਸੂਈ ਹਮੇਸ਼ਾ ਉੱਥੋਂ ਹੀ ਮੁੜ ਕੇ ਗੁਜ਼ਰਦੀ ਹੈ’।

Satwinder bitti . image From instagram

ਹੋਰ ਪੜ੍ਹੋ  : ਟੀਵੀ ਇੰਡਸਟਰੀ ਦੀ ਅਦਾਕਾਰਾ ਸਾਯੰਤਨੀ ਘੋਸ਼ ਵਿਆਹ ਦੇ ਬੰਧਨ ‘ਚ ਬੱਝੀ, ਤਸਵੀਰਾਂ ਹੋ ਰਹੀਆਂ ਵਾਇਰਲ

ਇਸ ਤਸਵੀਰ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਇਸ ਤਸਵੀਰ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਗਾਇਕਾ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਅਕਸਰ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਆਪਣੀ ਹਰ ਪੋਸਟ ‘ਚ ਉਹ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ ।

satwinder bitti image From instagram

ਸਤਵਿੰਦਰ ਬਿੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਸਤਵਿੰਦਰ ਬਿੱਟੀ ਕੋਈ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਦੇ ਅਖਾੜਿਆਂ ‘ਚ ਲੋਕ ਵਹੀਰਾਂ ਘੱਤ ਕੇ ਪਹੁੰਚਦੇ ਸਨ ।

ਸਤਵਿੰਦਰ ਬਿੱਟੀ  ਹਾਕੀ ਦੀ ਬਿਹਤਰੀਨ ਖਿਡਾਰਨ ਵੀ ਰਹਿ ਚੁੱਕੀ ਹੈ । ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਖੇਡਿਆ ਅਤੇ ਹਾਕੀ ‘ਚ ਗੋਲਡ ਮੈਡਲਿਸਟ ਵੀ ਰਹੇ । ਜਿਸ ਤੋਂ ਬਾਅਦ ਹੀ ਸਤਵਿੰਦਰ ਬਿੱਟੀ ਨੇ ਗਾਇਕੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣ ਦਾ ਫ਼ੈਸਲਾ ਲਿਆ । ਗਾਇਕੀ ਦੇ ਖੇਤਰ ਵਿੱਚ ਉਤਰ ਕੇ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ, ਜਿਹੜੇ ਕਿ ਅੱਜ ਵੀ ਸੁਣੇ ਜਾਂਦੇ ਹਨ । ਉਨ੍ਹਾਂ ਦਾ ਵਿਆਹ ਅਮਰੀਕਾ ‘ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network