ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦੇ ਜਨਮ ਦਿਨ ‘ਤੇ ਸਤਵਿੰਦਰ ਬੁੱਗਾ ਨੇ ਦਿੱਤੀ ਵਧਾਈ, ਜਨਮ ਦਿਨ ‘ਤੇ ਜਾਣੋ ਅਮਰ ਨੂਰੀ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ

written by Shaminder | January 15, 2021

ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਦਾ ਅੱਜ ਜਨਮ ਦਿਨ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ । ਗਾਇਕ ਸਤਵਿੰਦਰ ਬੁੱਗਾ ਨੇ ਵੀ ਉਨ੍ਹਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸੁਰਾਂ ਦੇ ਸਿਕੰਦਰ…ਭਾਜੀ ਜਨਾਬ ਸਰਦੂਲ ਸਿਕੰਦਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਸਦਾ ਤੰਦਰੁਸਤੀ ‘ਤੇ ਚੜਦੀਕਲਾ ਬਖਸ਼ੇ’। satwinder and sardool ਸਤਵਿੰਦਰ ਬੁੱਗਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਹਰ ਕੋਈ ਆਪਣਾ ਪ੍ਰਤੀਕਰਮ ਦੇ ਰਹੇ ਹਨ ਅਤੇ ਸਰਦੂਲ ਸਿਕੰਦਰ ਨੂੰ ਜਨਮ ਦਿਨ ਦੀ ਵਧਾਈ ਦੇ ਰਿਹਾ ਹੈ ।ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ । ਨੂਰੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂ ਇਸ ਵਿਆਹ ਦੇ ਖਿਲਾਫ ਉਹਨਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ । ਹੋਰ ਪੜ੍ਹੋ : ਦਿੱਲੀ ‘ਚ ਧਰਨੇ ਪ੍ਰਦਰਸ਼ਨ ਦੌਰਾਨ ਦੋ ਹੋਰ ਕਿਸਾਨਾਂ ਦਾ ਦਿਹਾਂਤ, ਗਾਇਕ ਸਤਵਿੰਦਰ ਬੁੱਗਾ ਨੇ ਜਤਾਇਆ ਦੁੱਖ
Sardool Sikander ਨੂਰੀ ਦੇ ਪਿਤਾ ਰੌਸ਼ਨ ਸਾਗਰ ਉਸ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ । ਨੂਰੀ ਮੁਤਾਬਿਕ ਸਰਦੂਲ ਸਿਕੰਦਰ ਨਾਲ ਉਹਨਾਂ ਦੀ ਪਹਿਲੀ ਮੁਲਾਕਾਤ 13 ਸਾਲ ਦੀ ਉਮਰ ਵਿੱਚ ਹੋਈ ਸੀ ਕਿਉਂਕਿ ਸਰਦੂਲ ਦੇ ਪਿਤਾ ਸਾਗਰ ਮਸਤਾਨਾ ਨੂਰੀ ਦੇ ਪਿਤਾ ਰੌਸ਼ਨ ਸਾਗਰ ਦੇ ਦੋਸਤ ਸਨ । Amar Noori ਇਸ ਮੁਲਾਕਾਤ ਦੌਰਾਨ ਨੂਰੀ ਨੇ ਖੰਨਾ ਦੇ ਪਿੰਡ ਬਲਾਲਾ ਸਰਦੂਲ ਸਿਕੰਦਰ ਦੇ ਨਾਲ ਕਿਸੇ ਵਿਆਹ ਵਿੱਚ ਪਹਿਲਾ ਅਖਾੜਾ ਲਗਾਇਆ ਸੀ । ਇਸ ਤੋਂ ਬਾਅਦ ਉਹਨਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ ।

 
View this post on Instagram
 

A post shared by SATWINDER BUGGA (@satwinderbugga)

ਇਹਨਾਂ ਮੁਲਾਕਾਤਾਂ ਤੋਂ ਬਾਅਦ ਨੂਰੀ ਨੇ ਦੀਦਾਰ ਸੰਧੂ ਦਾ ਗਰੁੱਪ ਛੱਡਕੇ ਸਰਦੂਲ ਸਿਕੰਦਰ ਨਾਲ ਨਵਾਂ ਗਰੁੱਪ ਬਣਾ ਲਿਆ । ਉਹਨਾਂ ਦੀ ਜੋੜੀ ਲੋਕਾਂ ਨੂੰ ਏਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ ਵਿੱਚ ਵੀ ਉਹਨਾਂ ਦੀ ਜੋੜੀ ਬਣ ਗਈ ।  

0 Comments
0

You may also like