Advertisment

ਇਸ ਫ਼ਿਲਮ ਨਿਰਦੇਸ਼ਕ ਦੇ ਘਰ ਚੱਲ ਕੇ ਆਇਆ ਸੀ 'ਆਸਕਰ ਅਵਾਰਡ', ਪੁਰੀ ਦੁਨੀਆਂ 'ਚ ਚੱਲਦਾ ਸੀ ਸਿੱਕਾ 

author-image
By Rupinder Kaler
New Update
ਇਸ ਫ਼ਿਲਮ ਨਿਰਦੇਸ਼ਕ ਦੇ ਘਰ ਚੱਲ ਕੇ ਆਇਆ ਸੀ 'ਆਸਕਰ ਅਵਾਰਡ', ਪੁਰੀ ਦੁਨੀਆਂ 'ਚ ਚੱਲਦਾ ਸੀ ਸਿੱਕਾ 
Advertisment
ਦੇਸ਼ ਦੇ ਸਭ ਤੋਂ ਮਹਾਨ ਡਾਇਰੈਕਟਰ ਸਤਿਆਜੀਤ ਰੇ ਦੇ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਕਿ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਚਿੱਤਰਕਾਰ ਦੇ ਤੌਰ ਤੇ ਕੀਤੀ ਸੀ ।ਸਤਿਆਜੀਤ ਰੇ ਦਾ ਜਨਮ 2 ਮਈ 1921 ਨੂੰ ਹੋਇਆ ਸੀ ਜਦੋਂ ਕਿ 23 ਅਪ੍ਰੈਲ 1992 ਵਿੱਚ ਉਹਨਾਂ ਦਾ ਦਿਹਾਂਤ ਹੋਇਆ ਸੀ । ਉਹਨਾਂ ਦਾ ਜਨਮ ਕਲਾ ਦੇ ਕੇਂਦਰ ਕੋਲਕਾਤਾ ਵਿੱਚ ਹੋਇਆ ਸੀ । Satyajit Ray Satyajit Ray ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਉਹਨਾਂ ਨੇ ਇੱਕ ਫ੍ਰਾਂਸਿਸੀ ਨਿਰਦੇਸ਼ਕ ਨਾਲ ਮੁਲਾਕਾਤ ਕੀਤੀ ਸੀ ਜਦੋਂ ਉਹਨਾਂ ਨੇ ਉਸ ਨਿਰਦੇਸ਼ਕ ਦੀ ਫ਼ਿਲਮ ਦੇਖੀ ਤਾਂ ਉਹਨਾਂ ਨੇ ਫ਼ਿਲਮਾਂ ਬਨਾਉਣ ਦੀ ਠਾਣ ਲਈ । ਇਸ ਤੋਂ ਬਾਅਦ ਸਤਿਆਜੀਤ ਰੇ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਭਾਰਤ ਦੇ ਸਭ ਤੋਂ ਮਹਾਨ ਡਾਇਰੈਕਟਰ ਦੇ ਰੂਪ ਵਿੱਚ aੁੱਭਰ ਕੇ ਸਾਹਮਣੇ ਆਏ । Satyajit Ray Satyajit Ray ਉਹਨਾਂ ਦੀ ਪਹਿਲੀ ਫ਼ਿਲਮ 'ਪਥੇਰ ਪਾਂਚਾਲੀ' ਸੀ । ਇਸ ਤੋਂ ਬਾਅਦ ਉਹਨਾ ਨੇ ਫ਼ਿਲਮਾਂ ਦੀ ਲਾਈਨ ਲਗਾ ਦਿੱਤੀ ਸੀ ।ਸਤਿਆਜੀਤ ਰੇ ਨੂੰ ਕਈ ਕੌਮੀ ਅਵਾਰਡਾਂ ਦੇ ਨਾਲ-ਨਾਲ ੧੧ ਅੰਤਰਰਾਸ਼ਟਰੀ ਅਵਾਰਡ ਮਿਲੇ ਸਨ । ਫ਼ਿਲਮੀ ਦੁਨੀਆਂ ਵਿੱਚ ਵਧੀਆ ਡਾਇਰੈਕਟਰਾਂ ਦੀ ਗਿਣਤੀ ਵਿੱਚ ਆਉਣ ਵਾਲੇ ਸਤਿਆਜੀਤ ਰੇ ਨੂੰ 1992  ਵਿੱਚ ਲਾਈਫ ਟਾਈਮ ਅਚੀਵਮੈਂਟ ਸ਼੍ਰੇਣੀ ਵਿੱਚ ਆਸਕਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । satyajit-ray satyajit-ray ਸਤਿਆਜੀਤ ਰੇ ਦੀ ਨਿੱਜੀ ਜ਼ਿੰਦਗੀ ਵੀ ਫ਼ਿਲਮਾਂ ਵਰਗੀ ਸੀ । ਉਹਨਾਂ ਦੀ ਪਤਨੀ ਵੱਲੋਂ ਲਿਖੀ ਗਈ ਇੱਕ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਕਿ ਸਤਿਆਜੀਤ ਰੇ ਤੇ ਉਹਨਾਂ ਦੀ ਪਤਨੀ ਨੇ ਵਿਆਹ ਤੋਂ ਪਹਿਲਾਂ 8  ਸਾਲ ਇੱਕ ਦੂਜੇ ਨੂੰ ਡੇਟ ਕੀਤਾ ਸੀ ਤੇ ਸਭ ਤੋਂ ਛੁੱਪ ਕੇ ਵਿਆਹ ਕਰਵਾ ਲਿਆ ਸੀ  ਤੇ ਬਾਅਦ ਵਿੱਚ ਦੋਹਾਂ ਨੇ ਮਿਲਕੇ ਆਪਣੇ ਘਰਦਿਆ ਨੂੰ ਇਸ ਲਈ ਰਾਜ਼ੀ ਕੀਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment