ਨਛੱਤਰ ਗਿੱਲ ਤੋਂ ਬਾਅਦ ਮਨੀ ਔਝਲਾ ਦੇਣਗੇ ਅਗਲਾ ਲੈਕਚਰ

Written by  Gourav Kochhar   |  January 16th 2018 04:06 PM  |  Updated: January 16th 2018 04:06 PM

ਨਛੱਤਰ ਗਿੱਲ ਤੋਂ ਬਾਅਦ ਮਨੀ ਔਝਲਾ ਦੇਣਗੇ ਅਗਲਾ ਲੈਕਚਰ

ਨਛੱਤਰ ਗਿੱਲ ਦੇ ਗਾਏ ਗੀਤ ਲੈਕਚਰ ਨੂੰ ਤਾਂ ਤੁਸੀਂ ਸਾਰੀਆਂ ਨੇ ਹੀ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ | ਹੁਣ ਉਸ ਗੀਤ ਦੇ ਫੈਨਸ ਲਈ ਹੈ ਇਕ ਬਹੁਤ ਕਮਾਲ ਦੀ ਖੁਸ਼ਖਬਰੀ, ਤੇ ਉਹ ਖੁਸ਼ਖਬਰੀ ਇਹ ਹੈ ਕਿ ਜਿਸ ਗੀਤ ਦੇ ਪਹਿਲੇ ਭਾਗ ਦਾ ਮਿਊਜ਼ਿਕ ਦਿੱਤਾ ਸੀ ਮਨੀ ਔਝਲਾ ਨੇ , ਓਸੇ ਗੀਤ ਦਾ ਦੂਜਾ ਭਾਗ ਉਹ ਖੁਦ ਗਾ ਰਹੇ ਨੇ | ਜੀ ਹਾਂ ਤੁਸੀਂ ਬਿਲਕੁਲ ਠੀਕ ਪੜ੍ਹ ਰਹੇ ਹੋ, ਲੈਕਚਰ ਹੋ ਰਿਹਾ ਹੈ ਰਿਲੀਜ਼ ਜਲਦ ਹੀ ਮਨੀ ਔਝਲਾ Money Aujla ਦੀ ਆਵਾਜ਼ ਦੇ ਵਿਚ |

ਤੁਹਾਨੂੰ ਸਾਰੀਆਂ ਨੂੰ ਇਹ ਵੀ ਦੱਸ ਦੇਈਏ ਕਿ ਇਸ ਗੀਤ ਨੂੰ ਜਿੱਥੇ ਖੁਦ ਮਨੀ ਔਝਲਾ ਨੇ ਲਿਖਿਆ ਹੈ ਓਥੇ ਹੀ ਇਸ ਗੀਤ ਦਾ ਮਿਊਜ਼ਿਕ ਵੀ ਉਨ੍ਹਾਂ ਦਾ ਹੀ ਹੈ | ਇਸ ਕਰਕੇ ਜਲਦ ਹੀ ਇਹ ਗੀਤ ਤੁਹਾਨੂੰ ਸਾਰੀਆਂ ਨੂੰ ਸੁਨਣ ਦੇ ਲਈ ਮਿਲੇਗਾ , ਹਾਲੇ ਤਾਂ ਇਸ ਗੀਤ ਦਾ ਪੋਸਟਰ ਹੀ ਰਿਲੀਜ਼ ਹੋਇਆ ਹੈ , ਜਿੱਦਾਂ ਹੀ ਇਸ ਗੀਤ ਦੇ ਰਿਲੀਜ਼ ਹੋਣ ਦੀ ਤਾਰੀਖ ਦਾ ਐਲਾਨ ਹੋਏਗਾ ਅਸੀਂ ਤੁਹਾਡੇ ਤਕ ਉਹ ਅਪਡੇਟ ਵੀ ਲੈ ਕੇ ਜ਼ਰੂਰ ਆਵਾਂਗੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network