ਗੋਵਿੰਦਾ ਦੀ "ਰੰਗੀਲਾ ਰਾਜਾ" ਦੀ ਦੂਸਰੀ ਝਲਕ ਆਈ ਸਾਹਮਣੇ

written by Rajan Sharma | September 25, 2018

ਗੋਵਿੰਦਾ ਨੇ ਪਿਛਲੇ ਸਾਲ ਹੀ ਕਾਫ਼ੀ ਲੰਬੇ ਸਾਲ ਬਾਅਦ ਬਾਲੀਵੁੱਡ ਵਿੱਚ ਦੁਬਾਰਾ ਤੋਂ ਐਂਟਰੀ ਕੀਤੀ ਹੈ| ਇਕ ਵਾਰ ਤੋਂ ਫਿਰ ਗੋਵਿੰਦਾ govinda ਪੂਰੀ ਤਿਆਰੀ ਨਾਲ ਆਪਣੀ ਫ਼ਿਲਮ ਰੰਗੀਲਾ ਰਾਜਾ bollywood film ਨਾਲ ਵਾਪਿਸੀ ਕਰ ਰਹੇ ਹਨ| ਰਾਜਾ ਬਾਬੂ ਗੋਵਿੰਦਾ ਇਸ ਵਾਰ ਸਗੋਂ ਦੋ ਫਿਲਮਾਂ ਨਾਲ ਵਾਪਿਸ ਆ ਰਹੇ ਹਨ। ਹਾਲ ਹੀ ਉਹਨਾਂ ਦੀ ਜਲਦ ਰਿਲੀਜ ਹੋਣ ਵਾਲੀ ਫ਼ਿਲਮ 'ਫ੍ਰਾਈਡੇ' ਦਾ ਟਰੇਲਰ ਤੇ ਇੱਕ ਗੀਤ ਰਿਲੀਜ਼ ਹੋਏ ਸੀ ਅਤੇ ਹੁਣ ਦੂਜੀ ਫਿਲਮ 'ਰੰਗੀਲਾ ਰਾਜਾ' ਦਾ ਇਕ ਹੋਰ ਪੋਸਟਰ ਲਾਂਚ ਹੋ ਗਿਆ ਹੈ।

ਗੋਵਿੰਦਾ govinda ਦੀ ਲੁੱਕ ਇਸ ਪੋਸਟਰ ਵਿੱਚ ਕੁਝ ਅਲੱਗ ਹੀ ਹੈ| ਆਪਣੇ ਦੂਜੇ ਪੋਸਟਰ ਵਿੱਚ ਉਹ ਇੱਕ ਸਾਧੂ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ| ਉਸੇ ਪੋਸਟਰ ਵਿੱਚ ਹੀ ਉਹ ਇੱਕ ਨਿੱਲੇ ਰੰਗ ਦਾ ਸੂਟ ਪਾਕੇ ਸਾਧੂ ਗੋਵਿੰਦਾ ਦੇ ਨੀਚੇ ਬੈਠੇ ਹੋਏ ਹਨ| ਇਸ ਬਾਰੇ ਪਹਿਲਾਂ ਖਬਰਾਂ ਸਨ ਕਿ ਇਸ ਫਿਲਮ bollywood film  'ਚ ਗੋਵਿੰਦਾ ਦਾ ਕਿਰਦਾਰ ਬਿਜਨੈੱਸਮੈਨ ਵਿਜੇ ਮਾਲਿਆ ਤੋਂ ਪ੍ਰਭਾਵਿਤ ਹੈ। ਬਾਅਦ 'ਚ ਡਾਇਰੈਕਟਰ ਪਹਿਲਾਜ ਨਿਹਲਾਨੀ ਨੇ ਇਸ ਗੱਲ ਨੂੰ ਕਲੀਅਰ ਕਰਦੇ ਹੋਏ ਦੱਸਿਆ ਕਿ ਇਹ ਸਿਰਫ ਅਫਵਾਹ ਹੀ ਸੀ|

https://twitter.com/taran_adarsh/status/1044072514337435648?ref_src=twsrc%5Etfw%7Ctwcamp%5Etweetembed%7Ctwterm%5E1044072514337435648&ref_url=https%3A%2F%2Fpunjabi.bollywoodtadka.in%2Fentertainment%2Fnews%2Fgovinda-942413

ਇਸ ਫ਼ਿਲਮ ‘ਚ ਗੋਵਿੰਦਾ govinda ਨਾਲ ਵਰੁਣ ਸ਼ਰਮਾ, ਸੰਜੇ ਮਿਸ਼ਰਾ ਤੇ ਬ੍ਰਿਜੇਂਦਰ ਕਾਲਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਦੱਸ ਦੇਈਏ ਕੀ ਡਾਇਰੈਕਟਰ ਪਹਿਲਾਜ ਦੇ ਨਾਲ ਗੋਵਿੰਦਾ ਪਹਿਲਾ ਵੀ ਕੰਮ ਕਰ ਚੁੱਕੇ ਹਨ| ਉਹਨਾਂ ਦੀਆਂ ਫ਼ਿਲਮਾਂ ਜਿਵੇਂ ਕੀ 'ਆਂਖੇ' ਤੇ ਸ਼ੋਲਾ ਔਰ ਸ਼ਬਨਮ','ਇਲਜ਼ਾਮ', ਵਰਗੀਆਂ ਕਈ ਫਿਲਮਾਂ ਬਾਕਸ ਆਫ਼ਿਸ ਤੇ ਹਿੱਟ ਕਰ ਚੁਕੀਆਂ ਹਨ|

You may also like