ਅੱਖਾਂ ਤੋਂ ਬਾਅਦ ਫਲਾਈਂਗ ਕਿੱਸ ਨਾਲ ਪ੍ਰਿਆ ਪ੍ਰਕਾਸ਼ ਨੇ ਢਾਹਿਆ ਕਹਿਰ
ਆਪਣੀਆਂ ਕਾਤਿਲਾਨਾ ਅਦਾਵਾਂ ਤੇ ਤਿੱਖੇ ਨੈਣਾਂ ਨਾਲ ਲੱਖਾਂ ਦਿਲਾਂ ਨੂੰ ਮਦਹੋਸ਼ ਕਰਨ ਵਾਲੀ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੈਸ਼ਨਲ ਕ੍ਰਸ਼ ਬਣ ਗਈ ਹੈ। ਰਾਤੋਂ-ਰਾਤ ਇੰਟਰਨੈੱਟ ਸਨਸਨੀ ਬਣੀ ਅਦਾਕਾਰਾ ਨੂੰ ਹੁਣ ਕਿਸੇ ਪਛਾਣ ਦੀ ਲੋੜ ਨਹੀਂ ਹੈ। ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਉਨ੍ਹਾਂ ਪ੍ਰਤੀ ਦੀਵਾਨਗੀ ਸਿਰ ਚੜ੍ਹ ਕੇ ਬੋਲ ਰਹੀ ਹੈ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ 'ਚ ਹਰ ਪਲ ਵਾਧਾ ਹੋ ਰਿਹਾ ਹੈ। ਵੈਲੇਨਟਾਈਨ ਦੇ ਮੌਕੇ 'ਤੇ ਮੰਗਲਵਾਰ ਨੂੰ ਪ੍ਰਿਆ ਪ੍ਰਕਾਸ਼ ਵਾਰੀਅਰ ਦੀ ਫਿਲਮ ਦਾ ਟੀਜ਼ਰ ਆਊਟ ਹੋਇਆ ਹੈ। ਪੁਰਾਣੇ ਵੀਡੀਓ 'ਚ ਜਿੱਥੇ ਉਹ ਆਪਣੇ ਪ੍ਰੇਮੀ ਨੂੰ ਨਜ਼ਰਾਂ ਨਾਲ ਦੀਵਾਨਾ ਬਣਾ ਰਹੀ ਸੀ।
https://youtu.be/pC2yUlN2kMU
ਇਸ ਵੀਡੀਓ 'ਚ ਉਹ ਨੈਣਾਂ ਦੇ ਤੀਰ ਨਾਲ ਫਲਾਈਂਗ ਕਿੱਸ ਦੀ ਗੋਲੀ ਨਾਲ ਉਨ੍ਹਾਂ ਨੂੰ ਕਾਇਲ ਕਰ ਰਹੀ ਹੈ। ਫਿਲਮ ਦੇ ਟੀਜ਼ਰ 'ਚ ਇਕ ਵਾਰ ਫਿਰ ਤੋਂ ਪ੍ਰਿਆ ਦਾ ਲੁੱਕ ਕਾਫੀ ਕਾਤਿਲਾਨਾ ਨਜ਼ਰ ਆ ਰਿਹਾ ਹੈ। ਕਲਾਸ ਰੂਮ 'ਚ ਚੱਲ ਰਹੇ ਸੀਨ 'ਚ ਪ੍ਰਿਆ ਆਪਣੇ ਪ੍ਰੇਮੀ ਨੂੰ ਫਲਾਈਂਗ ਕਿੱਸ ਦਿੰਦੀ ਨਜ਼ਰ ਆ ਰਹੀ ਹੈ। ਸਾਊਥ ਦੀ ਇਸ ਅਦਾਕਾਰਾ ਦੀ ਪਾਪੂਲੈਰਿਟੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਜਲਦ ਹੀ ਬਾਲੀਵੁੱਡ ਦੇ ਮੇਕਰਜ਼ 'ਚ ਵੀ ਉਨ੍ਹਾਂ ਨੂੰ ਸਾਈਨ ਕਰਨ ਦੀ ਭੀੜ ਲੱਗੇਗੀ। ਇਸ ਇੰਟਰਵਿਊ 'ਚ ਪ੍ਰਿਆ ਪ੍ਰਕਾਸ਼ ਤੋਂ ਮਲਿਆਲਮ ਫਿਲਮ ਕਰਨ ਤੋਂ ਬਾਅਦ ਬਾਲੀਵੁੱਡ 'ਚ ਕੰਮ ਕਰਨ ਦੇ ਬਾਰੇ 'ਚ ਪੁੱਛਿਆ ਗਿਆ। ਇਸ 'ਤੇ ਅਦਾਕਾਰਾ ਨੇ ਕਿਹਾ ਕਿ ਮੈਨੂੰ ਹਰ ਭਾਸ਼ਾ 'ਚ ਕੰਮ ਕਰਨ ਦੀ ਕੋਸਿਸ਼ ਕਰਨੀ ਹੈ। ਇਸ ਦੇ ਨਾਲ ਹੀ ਪ੍ਰਿਆ ਇਹ ਬੋਲੇ ਬਿਨਾਂ ਨਹੀਂ ਰਹਿ ਸਕੀ ਕਿ ਉਹ ਬਾਲੀਵੁੱਡ 'ਚ ਤਾਂ ਜ਼ਰੂਰ ਆਉਣਾ ਪਸੰਦ ਕਰੇਗੀ। ਪ੍ਰਿਆ ਕੇਰਲ ਦੀ ਰਹਿਣ ਵਾਲੀ ਹੈ ਪਰ ਉਨ੍ਹਾਂ ਦੀ ਹਿੰਦੀ ਕਾਫੀ ਚੰਗੀ ਹੈ। ਇਸ ਲਈ ਜੇਕਰ ਉਨ੍ਹਾਂ ਨੂੰ ਬਾਲੀਵੁੱਡ ਦਾ ਟਿਕਟ ਮਿਲਦਾ ਹੈ ਤਾਂ ਹਿੰਦੀ ਬੋਲਣ ਦੀ ਮੁਸ਼ਕਿਲ ਉਨ੍ਹਾਂ ਦੇ ਪ੍ਰੋਜੈਕਟ ਦੇ ਰਸਤੇ ਨਹੀਂ ਆਵੇਗੀ। ਉਂਝ ਪ੍ਰਿਆ ਬਾਲੀਵੁੱਡ 'ਚ 'ਪਦਮਾਵਤ' ਅਦਾਕਾਰਾ ਦੀਪਿਕਾ ਪਾਦੂਕੋਣ ਦੀ ਪ੍ਰਸ਼ੰਸਕ ਹੈ ਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹੈ। ਇੰਨਾ ਹੀ ਨਹੀਂ, ਉਹ ਦੀਪਿਕਾ ਦੇ ਮਸ਼ਹੂਰ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨਾਲ ਕੰਮ ਵੀ ਕਰਨਾ ਚਾਹੁੰਦੀ ਹੈ। ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਦੇ ਕਿਸ ਹੀਰੋ ਨਾਲ ਕੰਮ ਕਰਨਾ ਚਾਵੇਗੀ? ਇਸ 'ਤੇ ਪ੍ਰਿਆ ਨੇ ਬਿਨਾਂ ਦੇਰ ਕੀਤੇ ਕਿਹਾ, ਰਣਵੀਰ ਸਿੰਘ, ਸ਼ਾਹਰੁਖ ਖਾਨ ਜਾਂ ਸਿਧਾਰਥ ਮਲਹੋਤਰਾ।