Advertisment

ਹਿਨਾ ਖਾਨ ਨੇ ਖੋਲਿਆ ਆਪਣੀ ਸੇਹਤ ਦਾ ਰਾਜ, ਵੀਡੀਓ ਵਾਇਰਲ

author-image
By Gourav Kochhar
New Update
ਹਿਨਾ ਖਾਨ ਨੇ ਖੋਲਿਆ ਆਪਣੀ ਸੇਹਤ ਦਾ ਰਾਜ, ਵੀਡੀਓ ਵਾਇਰਲ
Advertisment

ਹਾਲ ਹੀ ਵਿਚ ਹਿਨਾ ਖਾਨ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਅਕਾਊਂਟ ਤੇ ਇਕ ਵੀਡੀਓ ਸਾਂਝਾ ਕਿੱਤੀ ਜਿਸ ਵਿਚ ਹਿਨਾ ਜਿਮ ਵਿਚ ਕਸਰਤ ਕਰਦੀ ਨਜ਼ਰ ਆ ਰਹੀ ਹੈ | ਹਿਨਾ ਖਾਨ ਆਪਣੀ ਚੰਗੀ ਸੇਹਤ ਦੇ ਲਈ ਖਾਣ-ਪੀਣ ਵੱਲ ਵੀ ਬਹੁਤ ਧਿਆਨ ਰੱਖ ਰਹੀ ਹੈ ਇਸੇ ਲਈ ਤਾਂ ਹਿਨਾ ਨੇ ਪ੍ਰੋਟੀਨ ਬਾਰ ਖਾਣਾ ਵੀ ਸ਼ੁਰੂ ਕਰ ਦਿੱਤਾ ਹੈ |

Advertisment

'ਬਿੱਗ ਬੌਸ 11' ਫੇਮ ਹਿਨਾ ਖਾਨ ਦੇ ਪ੍ਰਸ਼ੰਸਕ ਅੱਜਕਲ ਆਪਣੀ ਫੇਵਰੇਟ ਅਦਾਕਾਰਾ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੀ ਵਜ੍ਹਾ ਹੈ ਹਿਨਾ ਖਾਨ ਦੀ ਇਕ ਵੀਡੀਓ, ਜੋ ਕਿ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। ਹਿਨਾ ਖਾਨ ਨੇ ਆਲੀਆ ਭੱਟ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਰਾਜ਼ੀ' ਦਾ 'ਦਿਲਬਰੋ' ਗੀਤ ਗਾਇਆ ਹੈ। ਪ੍ਰਸ਼ੰਸਕ ਹਿਨਾ ਖਾਨ ਦੇ ਗਾਏ ਹੋਏ ਵਰਜਨ ਨੂੰ ਬੇਹੱਦ ਪਸੰਦ ਕਰ ਰਹੇ ਹਨ ਅਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦਰਸ਼ਕ ਦੇਖ ਚੁੱਕੇ ਹਨ। ਹਿਨਾ ਖਾਨ Hina Khan ਦੀ ਇਹ ਵੀਡੀਓ ਟਵਿਟਰ, ਯੂਟਿਊਬ, ਇੰਸਟਾਗਰਾਮ ਤੋਂ ਇਲਾਵਾ ਕਈ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਪਸੰਦ ਕੀਤਾ ਜਾ ਰਿਹਾ ਹੈ।

hina khan

ਹਿਨਾ ਖਾਨ ਨੇ ਖੁਦ ਆਪਣੀ ਇਸ ਵੀਡੀਓ ਨੂੰ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਹਿਨਾ ਖਾਨ Hina Khan ਦੀ ਆਵਾਜ਼ ਦੀਆਂ ਤਾਰੀਫਾਂ ਨਾਲ ਕੁਮੈਂਟ ਬਾਕਸ ਭਰ ਗਿਆ ਹੈ। ਇੰਸਟਾ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਕੈਪਸ਼ਨ 'ਚ ਹਿਨਾ ਖਾਨ ਨੇ ਮੇਘਣਾ ਗੁਲਜ਼ਾਰ ਅਤੇ ਸ਼ੰਕਰ ਅਹਿਸਾਨ ਲਾਏ ਦਾ ਸ਼ੁਕਰੀਆ ਅਦਾ ਕੀਤਾ ਹੈ। ਹਿਨਾ ਖਾਨ ਨੇ ਲਿਖਿਆ, ''ਇਕ ਕਸ਼ਮੀਰੀ ਲੜਕੀ ਹੋਣ ਵਜੋਂ ਮੈਂ ਜਾਣਦੀ ਹਾਂ ਕਿ ਸਾਦਗੀ ਕਿੰਨੀ ਸੁੰਦਰ ਹੁੰਦੀ ਹੈ। ਇਹ ਗੀਤ ਮੈਨੂੰ ਪੁਰਾਣੀਆਂ ਬਿਹਤਰੀਨ ਯਾਦਾਂ 'ਚ ਲੈ ਗਿਆ ਹੈ।

Advertisment

ਧੰਨਵਾਦ ਮੇਘਨਾ ਗੁਲਜ਼ਾਰ, ਆਲੀਆ ਭੱਟ, ਸ਼ੰਕਰ ਅਹਿਸਾਨ ਲਾਏ, ਹਰਸ਼ਦੀਪ ਕੌਰ ਸਾਡੇ ਲੋਕਗੀਤ ਨੂੰ ਇੰਨੇ ਸ਼ਾਨਦਾਰ ਅਤੇ ਸਾਦਗੀ ਭਰੇ ਅੰਦਾਜ਼ 'ਚ ਪੇਸ਼ ਕਰਨ ਲਈ। 'ਰਾਜ਼ੀ' ਫਿਲਮ ਲਈ ਮੇਰੀ ਸ਼ੁਭਕਾਮਨਾਵਾਂ।'' ਹਿਨਾ ਦੀ ਇਸ ਵੀਡੀਓ ਨੂੰ 13 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਹਿਨਾ ਖਾਨ Hina Khan ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਹਿਨਾ ਅੱਜਕਲ ਇਕ ਸ਼ਾਰਟ ਫਿਲਮ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਸ਼ਾਰਟ ਫਿਲਮ ਹੈ, ਜਿਸ ਨੂੰ ਅੰਕੁਸ਼ ਭੱਟ ਡਾਇਰੈਕਟ ਕਰ ਰਹੇ ਹਨ। ਇਸ ਫਿਲਮ 'ਚ ਹਿਨਾ ਖਾਨ ਦੇਸੀ ਲੁੱਕ 'ਚ ਦਿਖੇਗੀ।

Advertisment

hina khan

ਹੁਣ ਹਿਨਾ ਤਿਆਰ ਨੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਲਈ | ਜੀ ਹਾਂ | ਹਿਨਾ ਨੂੰ ਤੁਸੀਂ ਜਲਦ ਦੇਖੋਗੇ ਪ੍ਰੀਤ ਹੁੰਢਲ ਦੇ ਅਗਲੇ ਗੀਤ ” ਭਸੂੜੀ Bhasudi” ਚ | ਗੀਤ ਦੀ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਰੌਬੀ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਇਸ ਗਾਣੇ ਵਿਚ ਹਿਨਾ ਦੇ ਨਾਲ ਪੰਜਾਬੀ ਗਾਇਕ ਅਤੇ ਕਲਾਕਾਰ ਸੋਨੂ ਠੁਕਰਾਲ ਦੇਖਣ ਨੂੰ ਮਿਲਣਗੇ | ਗਾਣੇ ਦੀ ਸ਼ੂਟਿੰਗ ਪਟਿਆਲਾ ਸ਼ਹਿਰ ਵਿਚ ਕੀਤੀ ਗਈ ਹੈ |

hina khan

Advertisment

Stay updated with the latest news headlines.

Follow us:
Advertisment
Advertisment
Latest Stories
Advertisment