ਸਮਿਤਾ ਪਾਟਿਲ ਦੀ ਮੌਤ ਦਾ ਅੱਜ ਤੱਕ ਨਹੀਂ ਖੁੱਲ ਸਕਿਆ ਰਾਜ਼, ਮੇਕਅਪ ਆਰਟਿਸਟ ਨੇ ਪੂਰੀ ਕੀਤੀ ਸੀ ਆਖਰੀ ਇੱਛਾ

Written by  Rupinder Kaler   |  October 19th 2020 02:09 PM  |  Updated: October 19th 2020 02:09 PM

ਸਮਿਤਾ ਪਾਟਿਲ ਦੀ ਮੌਤ ਦਾ ਅੱਜ ਤੱਕ ਨਹੀਂ ਖੁੱਲ ਸਕਿਆ ਰਾਜ਼, ਮੇਕਅਪ ਆਰਟਿਸਟ ਨੇ ਪੂਰੀ ਕੀਤੀ ਸੀ ਆਖਰੀ ਇੱਛਾ

ਸਮਿਤਾ ਪਾਟਿਲ ਜਿੰਨੀ ਆਪਣੀਆਂ ਫ਼ਿਲਮਾਂ ਕਰਕੇ ਚਰਚਾ ਵਿੱਚ ਰਹਿੰਦੀ ਸੀ ਓਨੀਂ ਹੀ ਉਹ ਰਾਜ ਬੱਬਰ ਨਾਲ ਅਫੇਅਰ ਕਰਕੇ ਚਰਚਾ ਵਿੱਚ ਰਹਿੰਦੀ ਸੀ । ਸਮਿਤਾ ਪਾਟਿਲ ਦਾ ਫ਼ਿਲਮੀ ਸਫ਼ਰ ਸਿਰਫ਼ ਮਹਿਜ਼ 10 ਸਾਲ ਤੱਕ ਹੀ ਚੱਲਿਆ ਤੇ ਇੱਕ ਦਿਨ ਉਹਨਾਂ ਦੀ ਅਚਾਨਕ ਮੌਤ ਹੋ ਗਈ । ਉਹਨਾਂ ਦੀ ਜੀਵਨੀ ਲਿਖਣ ਵਾਲੀ ਮੈਥਲੀ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਕਈ ਰਾਜ਼ ਖੋਲ੍ਹੇ ਹਨ । ਸਮਿਤਾ ਪਾਟਿਲ ਦੇ ਪਿਤਾ ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਸਨ ।   ਉਹ ਇੱਕ ਵੱਡੇ ਘਰਾਣੇ ਨਾਲ ਤਾਲੁਕ ਰੱਖਦੀ ਸੀ ।

ਹੋਰ ਪੜ੍ਹੋ :

ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ

ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦਾ ਕਾਰਡ ਵਾਇਰਲ, ਪੰਜਾਬ ’ਚ ਹੋਵੇਗਾ ਵਿਆਹ

ਬੱਬੂ ਮਾਨ ਕਰ ਰਹੇ ਨਵੇਂ ਗੀਤ ਦੀ ਸ਼ੂਟਿੰਗ, ਵੀਡੀਓ ਹੋਇਆ ਵਾਇਰਲ

smitha

ਇਸ ਦੇ ਬਾਵਜੂਦ ਸਮਿਤਾ ਨੂੰ ਸਧਾਰਣ ਜੀਵਨ ਹੀ ਪਸੰਦ ਸੀ । ਹਮੇਸ਼ਾ ਗੰਭੀਰ ਦਿਖਾਈ ਦੇਣ ਵਾਲੀ ਸਮਿਤਾ ਕਾਫੀ ਸ਼ਰਾਰਤੀ ਸੀ । ਚਰਨਦਾਸ ਚੋਰ ਫ਼ਿਲਮ ਰਾਹੀ ਸਮਿਤਾ ਨੇ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । ਕਹਿੰਦੇ ਹਨ ਕਿ ਜਦੋਂ ਲੋਕ ਸ਼ੂਟਿੰਗ ਦੇਖਣ ਆਉਂਦੇ ਸਨ ਤਾਂ ਲੋਕ ਨੂੰ ਇਹ ਪਤਾ ਨਹੀਂ ਸੀ ਲੱਗਦਾ ਕਿ ਫ਼ਿਲਮ ਦੀ ਹੀਰੋਇਨ ਕੌਣ ਹੈ ਕਿਉਂਕਿ ਸਮਿਤਾ ਆਮ ਲੋਕਾਂ ਵਾਂਗ ਹੀ ਜ਼ਮੀਨ ਤੇ ਬੈਠੀ ਹੁੰਦੀ ਸੀ । ਫ਼ਿਲਮ ‘ਭੀਗੀ ਪਲਕੋਂ’ ਦੀ ਸ਼ੂਟਿੰਗ ਦੌਰਾਨ ਰਾਜ ਬੱਬਰ ਤੇ ਸਮਿਤਾ ਪਾਟਿਲ ਦੀ ਲਵ ਸਟੋਰੀ ਸ਼ੁਰੂ ਹੋਈ ਸੀ ।

smitha

ਰਾਜ ਦਾ ਵਿਆਹ ਨਾਦਿਰਾ ਨਾਲ ਹੋਇਆ ਸੀ ਪਰ ਉਹਨਾਂ ਨੇ ਸਮਿਤਾ ਲਈ ਸਭ ਕੁਝ ਛੱਡ ਦਿੱਤਾ ਸੀ । ਕਹਿੰਦੇ ਹਨ ਕਿ ਰਾਜ ਦੇ ਨਾਲ ਰਿਲੇਸ਼ਨ ਵਿੱਚ ਹੋਣ ਦੇ ਬਾਵਜੂਦ ਸਮਿਤਾ ਨੂੰ ਖੁਸ਼ੀ ਨਹੀਂ ਮਿਲੀ ਕਿਉਂਕਿ ਦੋਹਾਂ ਵਿਚਾਲੇ ਕਾਫੀ ਮਤਭੇਦ ਸਨ । ਸਮਿਤਾ ਦੀ ਮੌਤ ਤੋਂ ਬਾਅਦ ਰਾਜ ਬੱਬਰ ਆਪਣੀ ਪਹਿਲੀ ਪਤਨੀ ਨਾਦਿਰਾ ਕੋਲ ਵਾਪਿਸ ਚਲੇ ਗਏ ।ਉਹਨਾਂ ਦੀ ਜੀਵਨੀ ਵਿੱਚ ਦੱਸਿਆ ਗਿਆ ਹੈ ਕਿ ਪ੍ਰਤੀਕ ਬੱਬਰ ਨੂੰ ਜਨਮ ਦੇਣ ਤੋਂ ਬਾਅਦ ਸਮਿਤਾ ਘਰ ਵਾਪਿਸ ਆ ਗਈ ਸੀ । ਉਹਨਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ।

smitha

ਉਹ ਵਾਪਿਸ ਹਸਪਤਾਲ ਨਹੀਂ ਸੀ ਜਾਣਾ ਚਾਹੁੰਦੀ । ਵੱਧ ਰਹੇ ਇੰਫੈਕਸ਼ਨ ਕਰਕੇ ਉਸ ਦੇ ਅੰਗ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ । ਕਹਿੰਦੇ ਹਨ ਕਿ ਸਮਿਤਾ ਪਾਟਿਲ ਅਮਿਤਾਬ ਬੱਚਨ ਵਾਂਗ ਹਮੇਸ਼ਾ ਲੇਟ ਕੇ ਮੇਕ ਅਪ ਕਰਵਾਉਂਦੀ ਸੀ । ਉਹਨਾਂ ਦੇ ਮੇਕਅਪ ਮੈਨ ਕਹਿੰਦੇ ਸਨ ਕਿ ਲੇਟ ਕੇ ਮੇਕਅਪ ਕਰਦੇ ਹੋਏ ਇਸ ਤਰ੍ਹਾਂ ਲਗਦਾ ਹੈ ਜਿਸ ਤਰ੍ਹਾਂ ਮੁਰਦੇ ਨੂੰ ਮੇਕਅਪ ਕਰਦੇ ਹਨ । ਸਮਿਤਾ ਨੇ ਕਿਹਾ ਕਿ ਜਦੋਂ ਉਹ ਮਰੇਗੀ ਤਾਂ ਉਸ ਦਾ ਮੇਕਅਪ ਕਰਨ । ਮੇਕਅਪ ਆਰਟਿਸਟ ਨੇ ੳੇੁਹਨਾਂ ਦੀ ਇਹ ਇੱਛਾ ਪੂਰੀ ਵੀ ਕੀਤੀ । ਉਹਨਾਂ ਦੀ ਲਾਸ਼ ਨੂੰ ਪੂਰੀ ਤਰ੍ਹਾਂ ਦੁਲਹਣ ਵਾਂਗ ਸਜਾਇਆ । ਜਿਸ ਸਮਂੇ ਸਮਿਤਾ ਦੀ ਮੌਤ ਹੋਈ ਪ੍ਰਤੀਕ ਬੱਬਰ 15 ਦਿਨ ਦਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network