ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਵੇਖੋ ਆਪਸੀ ਭਾਈਚਾਰੇ ‘ਤੇ ਏਕਤਾ ਦੀਆਂ ਖੂਬਸੂਰਤ ਤਸਵੀਰਾਂ, ਸ਼ੈਰੀ ਮਾਨ ਨੇ ਸਾਂਝਾ ਕੀਤਾ ਵੀਡੀਓ

written by Shaminder | January 06, 2021

ਕਿਸਾਨ ਅੰਦੋਲਨ ‘ਚ ਵੱਖ ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਗਾਇਕ ਸ਼ੈਰੀ ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਸ਼ੈਰੀ ਮਾਨ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਕਿਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਹੈ ਅਤੇ ਕਿਤੇ ਮੁਸਲਿਮ ਵੀਰ ਕਿਸਾਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ ।

farmer

ਇਸ ਤੋਂ ਇਲਾਵਾ ਸ਼ੈਰੀ ਮਾਨ ਨੇ ਇੱਕ ਬੱਚੇ ਦੀਆਂ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ‘ਚ ਬੱਚਾ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਪੱਖ ‘ਚ ਆਪਣੀ ਆਵਾਜ਼ ਬੁਲੰਦ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ : ਸ਼ੈਰੀ ਮਾਨ ਦਾ ਇਹ ਦੇਸੀ ਅੰਦਾਜ਼ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਫੋਟੋ ‘ਤੇ ਆਏ ਲੱਖਾਂ ਦੀ ਗਿਣਤੀ ‘ਚ ਲਾਈਕਸ

farmer

ਸ਼ੈਰੀ ਮਾਨ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

farmer

ਦੱਸ ਦਈਏ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਚਾਲੀ ਦਿਨਾਂ ਤੋਂ ਚੱਲ ਰਿਹਾ ਹੈ ਹਾਲਾਂਕਿ ਕਿਸਾਨਾਂ ਦੀ ਕਈ ਵਾਰ ਸਰਕਾਰ ਦੇ ਨਾਲ ਮੀਟਿੰਗ ਹੋ ਚੁੱਕੀ ਹੈ ।ਪਰ ਸਰਕਾਰ ਇਸ ਮੁੱਦੇ ਦਾ ਕੋਈ ਵੀ ਹੱਲ ਨਹੀਂ ਕੱਢ ਸਕੀ ਹੈ ਅਤੇ ਹੁਣ 8 ਜਨਵਰੀ ਨੂੰ ਕਿਸਾਨ ਆਗੂਆਂ ਦੇ ਨਾਲ ਮੁੜ ਤੋਂ ਮੀਟਿੰਗ ਹੋਵੇਗੀ ।

 

View this post on Instagram

 

A post shared by Sharry Mann (@sharrymaan)

 

0 Comments
0

You may also like