ਦੇਖੋ ਸ਼ਿੰਦੇ ਕਿਵੇਂ ਅੱਧੀ ਰਾਤ ਨੂੰ ਵੱਡੇ ਭਰਾ ਏਕਮ ਅੱਗੇ ਮੈਗੀ ਬਨਾਉਣ ਲਈ ਕਰ ਰਿਹਾ ਮਿਨਤਾਂ, ਦਰਸ਼ਕਾਂ ਨੂੰ ਦੋਵੇਂ ਭਰਾਵਾਂ ਦੀ ਇਹ ਕਿਊਟ ਵੀਡੀਓ ਆ ਰਹੀ ਹੈ ਪਸੰਦ

written by Lajwinder kaur | February 11, 2021

ਗਿੱਪੀ ਗਰੇਵਾਲ ਦੇ ਵਿੱਚਕਾਰਲੇ ਪੁੱਤਰ ਸ਼ਿੰਦਾ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਕਿਊਟ ਅਦਾਵਾਂ ਕਰਕੇ ਛਾਇਆ ਰਿਹਾ ਹੈ । ਉਸ ਦੀਆਂ ਕੋਈ ਨਾ ਕੋਈ ਨਵੀਂ ਵੀਡੀਓ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਏ ਸਾਹਮਣੇ ਆਉਂਦੀ ਰਹਿੰਦੀ ਹੈ ।

image of shinda made maggi

ਹੋਰ ਪੜ੍ਹੋ : ਖਾਲਸਾ ਏਡ ਉੱਤਰਾਖੰਡ ਦੇ ਪਿੰਡਾਂ ‘ਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਦੇ ਸੇਵਾ ਕਰਦੇ ਆਏ ਨਜ਼ਰ, ਲੰਗਰ ਬਣਾਉਂਦੇ ਹੋਏ ਆਏ ਨਜ਼ਰ

ਅਜਿਹੇ ਚ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ । ਜਿਸ ਚ ਸ਼ਿੰਦਾ ਆਪਣੇ ਵੱਡੇ ਭਰਾ ਏਕਮ ਅੱਗੇ ਮੈਗੀ ਬਨਾਉਣ ਲਈ ਮਿਨਤਾਂ ਕਰ ਰਿਹਾ ਹੈ । ਦਰਸ਼ਕਾਂ ਨੂੰ ਦੋਵੇਂ ਭਰਾਵਾਂ ਦਾ ਇਹ ਕਿਊਟ ਨੋਕ-ਝੋਕ ਖੂਬ ਪਸੰਦ ਆ ਰਹੀ ਹੈ ।

inside image of shinda with brothers

ਦੱਸ ਦਈਏ ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਦੇ ਲਈ ਇੰਸਟਾਗ੍ਰਾਮ ਤੇ ਹੰਬਰ ਕਿਡਜ਼ ਕਰਕੇ ਅਕਾਉਂਟ ਬਣਾਇਆ ਹੋਇਆ ਹੈ । ਜਿਸ ਉੱਤੇ ਉਨ੍ਹਾਂ ਦੇ ਤਿੰਨਾਂ ਜਵਾਕਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ। ਜੇ ਗੱਲ ਕਰੀਏ ਸ਼ਿੰਦੇ ਦੀ ਤਾਂ ਉਹ ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ‘ਚ ਬਾਲ ਕਲਾਕਾਰ ਚ ਦਿਖਾਈ ਦਿੱਤੇ ਸੀ ।

ekom and shinda image

 

View this post on Instagram

 

A post shared by Humble Kids Official (@humblekids_)

0 Comments
0

You may also like