ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਸਟੂਡੀਓ ਰਾਊਂਡ ‘ਚ ਵੇਖੋ ਛੋਟੇ ਚੈਂਪਸ ਦੀ ਪ੍ਰਤਿਭਾ

written by Shaminder | September 06, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7)  ‘ਚ ਛੋਟੇ ਬੱਚੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ । ਇਨ੍ਹਾਂ ਬੱਚਿਆਂ ਦੇ ਆਡੀਸ਼ਨ ਹੋ ਚੁੱਕੇ ਹਨ । ਜਿਸ ‘ਚ ਕੁਝ ਕੁ ਬੱਚਿਆਂ ਨੂੰ ਅਗਲੇ ਰਾਊਂਡ ਦੇ ਲਈ ਚੁਣਿਆ ਗਿਆ ਹੈ ।ਹੁਣ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਸਟੂਡੀਓ ਰਾਊਂਡ  (Studio Round) ਸ਼ੁਰੂ ਹੋ ਚੁੱਕਿਆ ਹੈ । ਇਸ ਰਾਊਂਡ ‘ਚ ਇਹ ਬੱਚੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ।

Voice Of Punjab Chhota Champ7

ਹੋਰ ਪੜ੍ਹੋ : ਅਦਾਕਾਰ ਹਰੀਸ਼ ਵਰਮਾ ਦੀ ਨਵੀਂ ਫ਼ਿਲਮ ‘ਰੱਬ ਦੀ ਮੇਹਰ’ ਦਾ ਹੋਇਆ ਐਲਾਨ

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਇਸ ਰਾਊਂਡ ‘ਚ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ । ਇਸ ਦੇ ਨਾਲ ਹੀ ਸੈਲੀਬ੍ਰੇਟੀ ਜੱਜ ਮੰਨਤ ਨੂਰ ਵੀ ਇਸ ਸ਼ੋਅ ‘ਚ ਮੌਜੂਦ ਰਹਿਣਗੇ ।

Mannat Noor -min (1)

ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸ਼ੋਅ ‘ਚ ਕਿਹੜੇ ਬੱਚੇ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿਣਗੇ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8:00  ਵਜੇ ਕੀਤਾ ਜਾਂਦਾ ਹੈ। ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਰਿਆਲਟੀ ਸ਼ੋਅਜ਼ ਦੇ ਦੌਰਾਨ ਪੰਜਾਬ ਦੀਆਂ ਛਿਪੀਆਂ ਪ੍ਰਤਿਭਾਵਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।ਤੁਸੀਂ ਵੀ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

 

0 Comments
0

You may also like