ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

Written by  Lajwinder kaur   |  December 22nd 2021 01:23 PM  |  Updated: December 22nd 2021 01:26 PM

ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ

Royal City ਦੇ ਨਾਂਅ ਨਾਲ ਮਸ਼ਹੂਰ ਪਟਿਆਲਾ ਸ਼ਹਿਰ ਪੰਜਾਬ ਦੇ ਖ਼ੂਬਸੂਰਤ ਸ਼ਹਿਰਾਂ ਚੋਂ ਇੱਕ ਹੈ। ਦੱਸ ਦਈਏ ਗਾਇਕ ਅਤੇ ਐਕਟਰ ਪਰਮੀਸ਼ ਵਰਮਾ  Parmish Verma ਜੋ ਕਿ ਇਸ ਸ਼ਹਿਰ ਨਾਲ ਹੀ ਸਬੰਧ ਰੱਖਦੇ ਨੇ। ਵਿਆਹ ਤੋਂ ਬਾਅਦ ਪਰਮੀਸ਼ ਵਰਮਾ ਨੇ ਆਪਣੇ ਵਿਆਹ ਦੀ ਵੈਡਿੰਗ ਰਿਸੈਪਸ਼ਨ ਪਾਰਟੀ ਪਟਿਆਲਾ ਵਿਖੇ ਕੀਤੀ ਹੈ। ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਵਟੋਰ ਰਿਹਾ ਹੈ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

Geet Grewal Parmish Verma

ਜੀ ਹਾਂ ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ ਨੇ ਇੱਕ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਰਿਸੈਪਸ਼ਨ ਪਾਰਟੀ ਕੀਤੀਆਂ ਗਈਆਂ ਤਿਆਰੀਆਂ ਦੇਖਣ ਨੂੰ ਮਿਲ ਰਹੀਆਂ ਹਨ। ਦੇਖ ਸਕਦੇ ਹੋ ਰਿਸੈਪਸ਼ਨ ਹਾਲ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਹੈ। ਵੀਡੀਓ ‘ਚ ਸੁੱਖਨ ਵਰਮਾ ਆਪਣੇ ਭਰਾ ਪਰਮੀਸ਼ ਵਰਮਾ ਅਤੇ ਭਾਬੀ ਗੀਤ ਗਰੇਵਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਗੀਤ ਭਾਬੀ ਮੇਰੀ ਹੂਰ ਵਰਗੀ ਦੇ ਨਾਲ ਅਪਲੋਡ ਕੀਤਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਗਾਇਕ ਤੇ ਗੀਤਕਾਰ ਲਾਡੀ ਚਾਹਲ ਨੇ ਵੀ ਪਾਰਟੀ ਤੋਂ ਆਪਣੀ ਤਸਵੀਰ ਸ਼ੇਅਰ ਕੀਤੀ ਹੈ।

ਹੋਰ ਪੜ੍ਹੋ : ਹਿਨਾ ਖ਼ਾਨ ਨੇ ਹਰੇ ਰੰਗ ਦੇ ਪੰਜਾਬੀ ਸੂਟ ‘ਚ ਕਰਵਾਇਆ ਨਵਾਂ ਫੋਟੋਸ਼ੂਟ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਪੰਜਾਬੀ ਲੁੱਕ

feature image of parmish verma and geet grewal wedding reception images

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀਸਟਾਰ ਕਲਾਕਾਰ ਨੇ । ਉਨ੍ਹਾਂ ਨੇ ਬੌਤਰ ਮਿਊਜ਼ਿਕ ਵੀਡੀਓ ਡਾਇਰੈਕਟਰ, ਗਾਇਕ, ਐਕਟਰ, ਲੇਖਕ ਪੰਜਾਬੀ ਮਨੋਰੰਜਨ ਜਗਤ ਚ ਆਪਣਾ ਕੰਮ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ। ਅਖੀਰਲੀ ਵਾਰ ਉਹ ਜਿੰਦੇ ਮੇਰੀਏ ਫ਼ਿਲਮ ਚ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਨਜ਼ਰ ਆਏ ਸੀ। ਬਹੁਤ ਜਲਦ ਉਹ ‘ਮੈਂ ਤੇ ਬਾਪੂ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ ਕੈਨੇਡਾ ਵਿਖੇ ਹੋਇਆ ਸੀ। ਜਿਸ ‘ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ ਸਣੇ ਕਈ ਪੰਜਾਬੀ ਕਲਾਕਾਰ ਸ਼ਾਮਿਲ ਹੋਏ ਸੀ। ਦੱਸ ਦਈਏ ਗੀਤ ਗਰੇਵਾਲ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਨਾਲ ਜੁੜੀ ਹੋਈ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network