ਮੌਨੀ ਰਾਏ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਹਲਦੀ ਸੈਰੇਮਨੀ ‘ਚ ਦੋਸਤਾਂ ਦੇ ਨਾਲ ਖੂਬ ਮਸਤੀ ਕਰਦੀ ਆਈ ਨਜ਼ਰ, ਦੇਖੋ ਵੀਡੀਓ

written by Lajwinder kaur | January 27, 2022

ਟੀਵੀ ਅਦਾਕਾਰਾ ਮੌਨੀ ਰਾਏ Mouni Roy ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਹਲਦੀ ਅਤੇ ਮਹਿੰਦੀ ਸੈਰੇਮਨੀ ਦੇ ਫੰਕਸ਼ਨਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ (haldi and mehendi ceremonies)। ਖਬਰਾਂ ਮੁਤਾਬਕ ਅੱਜ ਮੌਨੀ ਰਾਏ ਗੋਆ 'ਚ ਉਦਯੋਗਪਤੀ ਸੂਰਜ ਨਾਂਬਿਆਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ।

ਹੋਰ ਪੜ੍ਹੋ : ਕੁੰਡਲੀ ਭਾਗਿਆ ਦੀ ਅਦਾਕਾਰਾ ਸ਼ਰਧਾ ਆਰਿਆ ਨੇ ਪੰਜਾਬੀ ਸੂਟ ‘ਚ ਸ਼ੇਅਰ ਕੀਤੀਆਂ ਆਪਣੀਆਂ ਨਵੀਆਂ ਤਸਵੀਰਾਂ, ਦਰਸ਼ਕ ਕਰ ਰਹੇ ਨੇ ਤਾਰੀਫ਼ਾਂ

mandir bedi and mouni roy image source -instagram

ਫੋਟੋ 'ਚ ਉਨ੍ਹਾਂ ਦੇ ਦੋਸਤ ਅਤੇ ਕੋ-ਸਟਾਰ ਅਰਜੁਨ ਬਿਜਲਾਨੀ, ਮੰਦਿਰਾ ਬੇਦੀ, ਜੀਆ ਮੁਸਤਫਾ ਅਤੇ ਓਮਕਾਰ ਕਪੂਰ ਵੀ ਨਜ਼ਰ ਆ ਰਹੇ ਹਨ। ਦੱਸ ਦਈਏ ਮੰਦਿਰਾ ਬੇਦੀ ਨੇ ਆਪਣੀ ਇੰਸਟਾ ਸਟੋਰੀ 'ਤੇ ਮੌਨੀ ਰਾਏ ਦੀ ਮਹਿੰਦੀ ਸੈਰੇਮਨੀ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੁਝ ਤਸਵੀਰਾਂ 'ਚ ਮੌਨੀ ਰਾਏ ਸੂਰਜ ਨਾਂਬਿਆਰ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਮੌਨੀ ਰਾਏ ਦੇ ਕਈ ਫੈਨ ਪੇਜਾਂ ਉੱਤੇ ਹਲਦੀ ਤੇ ਮਹਿੰਦੀ ਪ੍ਰੋਗਰਾਮਾਂ ਦੀਆਂ ਤਸਵੀਰਾਂ ਸ਼ੇਅਰ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਮੌਨੀ ਅਤੇ ਸੂਰਜ ਵੱਖ-ਵੱਖ ਬਰਤਨਾਂ ਵਿੱਚ ਬੈਠੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : 'ਪੁਸ਼ਪਾ' ਦੇ ਗੀਤ 'ਤੇ ਹਾਰਦਿਕ ਪਾਂਡਿਆ ਨੇ ਆਪਣੀ ਨਾਨੀ ਨਾਲ ਕੀਤਾ ਡਾਂਸ, ਫਿਰ ਆਲੂ ਅਰਜੁਨ ਦਾ ਵੀ ਆਇਆ ਕਮੈਂਟ, ਦੇਖੋ ਵੀਡੀਓ

mouni roy image source -instagram

ਮੌਨੀ ਦੇ ਵਿਆਹ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ। ਦੋਵਾਂ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਰਿਪੋਰਟਾਂ ਮੁਤਾਬਕ ਮੌਨੀ ਰਾਏ ਕੋਵਿਡ-19 ਪ੍ਰੋਟੋਕੋਲ ਕਾਰਨ ਸਾਵਧਾਨੀ ਵਰਤ ਰਹੀ ਹੈ। ਉਸ ਨੇ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਸੱਦਾ ਦਿੱਤਾ ਹੈ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਆਰ.ਟੀ.ਪੀ.ਸੀ.ਆਰ ਰਿਪੋਰਟ ਨਾਲ ਲਿਆਉਣ ਲਈ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ ਹਨ। ਦੱਸ ਦਈਏ ਮਨੋਰੰਜਨ ਜਗਤ ‘ਚ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਜਨਵਰੀ ਮਹੀਨੇ ਚ ਕਈ ਕਲਾਕਾਰ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ।

 

 

View this post on Instagram

 

A post shared by Mandira Bedi (@mandirabedi)

 

 

View this post on Instagram

 

A post shared by Celebs Nagri (@celebsnagri)

 

You may also like