ਨੇਹਾ ਕੱਕੜ ਦਾ ਵਿਆਹ ਵਾਲਾ ਲਹਿੰਗਾ ਦੇਖਕੇ ਲੋਕ ਕਹਿ ਰਹੇ ਸਨ ਕਾਪੀ ਕੈਟ, ਨੇਹਾ ਨੇ ਦਿੱਤਾ ਠੋਕਵਾਂ ਜਵਾਬ

Written by  Rupinder Kaler   |  October 29th 2020 07:11 PM  |  Updated: October 29th 2020 07:11 PM

ਨੇਹਾ ਕੱਕੜ ਦਾ ਵਿਆਹ ਵਾਲਾ ਲਹਿੰਗਾ ਦੇਖਕੇ ਲੋਕ ਕਹਿ ਰਹੇ ਸਨ ਕਾਪੀ ਕੈਟ, ਨੇਹਾ ਨੇ ਦਿੱਤਾ ਠੋਕਵਾਂ ਜਵਾਬ

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਵਿਆਹ ਹੋ ਗਿਆ ਹੈ। ਨੇਹਾ ਨੇ ਵਿਆਹ ਦੇ ਮੌਕੇ ਤੇ ਜੋ ਲਹਿੰਗਾ ਪਾਇਆ ਹੋਇਆ ਸੀ ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਹ ਕਾਫੀ ਟਰੋਲ ਹੋ ਰਹੀ ਹੈ । ਨੇਹਾ ਨੂੰ ਸੋਸ਼ਲ ਮੀਡੀਆ 'ਤੇ ਕਾਪੀ ਕੈਟ ਕਿਹਾ ਜਾ ਰਿਹਾ ਹੈ । ਨੇਹਾ ਕੱਕੜ ਦੀ ਦੁਲਹਨ ਵਾਲਾ ਲੁੱਕ ਵੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨੇਹਾ ਨੇ ਅਭਿਨੇਤਰੀ ਅਨੁਸ਼ਕਾ ਸ਼ਰਮਾ, ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਦੇ ਬ੍ਰਾਇਡਲ ਲੁੱਕ ਦੀ ਨਕਲ ਕੀਤੀ।

neha kakkar new song nehu da vivha

ਹੋਰ ਪੜ੍ਹੋ :-

ਇਸ ਸਭ ਦੇ ਚਲਦੇ ਹੁਣ ਨੇਹਾ ਨੇ ਇਸ ਮਾਮਲੇ 'ਤੇ ਇਕ ਫੋਟੋ ਸ਼ੇਅਰ ਕਰਕੇ ਚੁੱਪੀ ਤੋੜ ਦਿੱਤੀ ਹੈ। ਉਸਨੇ ਟਰੋਲਰਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ। ਨੇਹਾ ਨੇ ਆਪਣੇ ਵਿਆਹ ਦੇ ਲਹਿੰਗੇ ਦੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ ਅਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ਲਿਖਿਆ- ਲੋਕ ਜ਼ਿੰਦਗੀ ਵਿਚ ਸਭਿਯਾਸਾਚੀ ਦਾ ਲਹਿੰਗਾ ਪਹਿਨਣ ਲਈ ਮਰਦੇ ਹਨ ਅਤੇ ਸਾਨੂੰ ਇਹ ਖੁਦ ਸਭਿਯਾਸਾਚੀ ਨੇ ਗਿਫਟ ਕੀਤੇ ਹਨ।

neha kakkar and rohan neha kakkar and rohan

ਸੁਪਨੇ ਸਾਕਾਰ ਹੁੰਦੇ ਹਨ ਪਰ ਜੇ ਤੁਸੀਂ ਸਖਤ ਮਿਹਨਤ ਕਰੋਗੇ ਤਾਂ ਉਹ ਚੰਗੀ ਤਰ੍ਹਾਂ ਨਾਲ ਕੰਮ ਕਰਨਗੇ। ਧੰਨਵਾਦ ਮਾਂ ਰਾਣੀ। ਸ਼ੁਕਰ ਹੈ ਵਾਹਿਗੁਰੂ ਦਾ। ਇਸ ਤੋਂ ਇਲਾਵਾ ਉਨ੍ਹਾਂ ਇੱਕ ਪੋਸਟ ਵਿੱਚ ਲਿਖਿਆ-#Sabyasachi Couple!!!  ਧੰਨਵਾਦ ਸਭਿਯਾਸਾਚੀ ਸਰ ਸਭ ਤੋਂ ਵਧੀਆ ਪਹਿਰਾਵਾ ਦੇਣ ਲਈ ।

ਇਸ ਪੋਸਟ ਦੇ ਜ਼ਰੀਏ ਲੋਕ ਹੁਣ ਕਿਆਸ ਲਗਾ ਰਹੇ ਹਨ ਕਿ ਨੇਹਾ ਕੱਕੜ ਨੇ ਇਸ ਪੋਸਟ ਦੇ ਜ਼ਰੀਏ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਸਨੇ ਇਹ ਲਹਿੰਗਾ ਖੁਦ ਨਹੀਂ ਖਰੀਦਿਆ, ਬਲਕਿ ਉਸਨੂੰ ਇਹ ਤੋਹਫਾ ਮਿਲਿਆ ਹੈ, ਜਿਸ ਨੂੰ ਉਸਨੇ ਬਹੁਤ ਪਿਆਰ ਨਾਲ ਨਿਭਾਇਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network