ਸ਼ਹਿਨਾਜ਼ ਗਿੱਲ ਦੀ ਹਾਲਤ ਦੇਖ ਕੇ ਹਿਮਾਂਸ਼ੀ ਖੁਰਾਣਾ ਨੇ ਕੀਤਾ ਟਵੀਟ, ਵਧਾਇਆ ਹੌਸਲਾ

written by Rupinder Kaler | September 03, 2021

ਸਿਧਾਰਥ ਸ਼ੁਕਲਾ (Sidharth Shukla) ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ ਫ਼ਿਲਮ ਤੇ ਟੀਵੀ ਜਗਤ ਦੀਆਂ ਕਈ ਹਸਤੀਆਂ ਨੇ ਪਹੁੰਚ ਕੇ ਸਿਧਾਰਥ ਨੂੰ ਸ਼ਰਧਾਂਜਲੀ ਦਿੱਤੀ । ਇਸ ਦੌਰਾਨ ਸ਼ਹਿਨਾਜ਼ ਗਿੱਲ (Shehnaaz Gill) ਵੀ ਸਿਧਾਰਥ (Sidharth Shukla) ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀ ਸੀ । ਜਿਸ ਦੀਆਂ ਵੀਡੀਓ ਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਸ਼ਹਿਨਾਜ਼ (Shehnaaz Gill) ਦੀ ਹਾਲਤ ਕਿਸੇ ਤੋਂ ਦੇਖੀ ਨਹੀਂ ਜਾ ਰਹੀ ਸੀ ।

Pic Courtesy: Instagram

ਹੋਰ ਪੜ੍ਹੋ :

ਸਬਜ਼ੀ ਵੇਚਣ ਦਾ ਇਹ ਤਰੀਕਾ ਦੇਖ ਕੇ ਤੁਹਾਡੇ ਵੀ ਰੌਂਗਟੇ ਹੋ ਜਾਣਗੇ ਖੜੇ, ਵੀਡੀਓ ਵਾਇਰਲ

Pic Courtesy: Instagram

ਸ਼ਹਿਨਾਜ਼ ਦੀ ਹਾਲਤ ਦੇਖ ਕੇ ਸ਼ਹਿਨਾਜ਼ ਦੀ ਵਿਰੋਧੀ ਰਹੀ ਹਿਮਾਂਸ਼ੀ ਖੁਰਾਣਾ (Himanshi Khurana) ਦਾ ਵੀ ਦਿਲ ਪਸੀਜ ਗਿਆ ਹੈ । ਹਿਮਾਂਸ਼ੀ ਨੇ ਟਵੀਟ ਕਰਕੇ ਸ਼ਹਿਨਾਜ਼ ਪ੍ਰਤੀ ਆਪਣੀ ਹਮਦਰਦੀ ਬਿਆਨ ਕੀਤੀ ਹੈ । ਹਿਮਾਂਸ਼ੀ ਨੇ ਇੱਕ ਨੋਟ ਲਿਖਿਆ ਹੈ । ਹਿਮਾਂਸ਼ੀ (Himanshi Khurana) ਨੇ ਲਿਖਿਆ ਹੈ ‘ਨਹੀਂ ਯਾਰ, ਅਜਿਹਾ ਦਿਨ ਕਿਸੇ ਦੀ ਜ਼ਿੰਦਗੀ ‘ਚ ਨਾ ਆਵੇ। ਸ਼ਹਿਨਾਜ਼ ਗਿੱਲ ਨੂੰ ਪਿਆਰ, ਮੇਰੇ ਪਿਆਰ ਮਜ਼ਬੂਤ ਬਣੋ’।

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਸਮਾਂ ਸੀ ਜਦੋਂ ਹਿਮਾਂਸ਼ੀ ਖੁਰਾਣਾ (Himanshi Khurana) ਤੇ ਸ਼ਹਿਨਾਜ਼ (Shehnaaz Gill) ਇੱਕ ਦੂਜੇ ਦੀਆਂ ਕੱਟੜ ਦੁਸ਼ਮਣ ਸਨ । ਦੋਹਾਂ ਦਾ ਕੁਝ ਸਮਾਂ ਪਹਿਲਾਂ ਕਾਫੀ ਵਿਵਾਦ ਭਖਿਆ ਸੀ । ਦੋਹਾਂ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਖੂਬ ਭੜਾਸ ਕੱਢੀ ਗਈ ਸੀ । ਪਰ ਹਿਮਾਂਸ਼ੀ (Himanshi Khurana) ਦੇ ਇਸ ਟਵੀਟ ਨੇ ਹਰ ਇੱਕ ਦਾ ਦਿਲ ਜਿੱਤ ਲਿਆ ਹੈ ਕਿਉਂਕਿ ਇਨਸਾਨ ਨੂੰ ਦੁੱਖ ਦੀ ਖੜੀ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ।

0 Comments
0

You may also like