ਦੇਸ਼ ਦੇ ਹਲਾਤਾਂ ਨੂੰ ਦੇਖ ਕੇ ਸਵਰਾ ਭਾਸਕਰ ਨੇ ਕਿਹਾ ਦੇਸ਼ ਨੂੰ ਚਾਹੀਦਾ ਹੈ ਨਵਾਂ ਪ੍ਰਧਾਨ ਮੰਤਰੀ

written by Rupinder Kaler | May 06, 2021

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਦੇਸ਼ ਦੇ ਬਹੁਤੇ ਹਸਪਤਾਲ ਏਨੀਂ ਦਿਨੀਂ ਮੁੱਢਲੀਆਂ ਸਹੂਲਤਾਂ ਦੇ ਲਈ ਜੂਝ ਰਹੇ ਹਨ। ਅਜਿਹੇ ਹਲਾਤਾਂ ਨੂੰ ਦੇਖਦੇ ਹੋਏ ਸਮੇਂ ਦੀਆਂ ਸਰਕਾਰਾਂ ਲੋਕਾਂ ਦੇ ਨਿਸ਼ਾਨੇ 'ਤੇ ਆ ਗਈਆਂ ਹਨ। ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਖਰਾਬ ਸਿਹਤ ਪ੍ਰਬੰਧਾਂ ਕਾਰਨ ਨਵੇਂ ਪ੍ਰਧਾਨ ਮੰਤਰੀ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਲੋਕ ਲਗਤਾਰ ਸੋਸ਼ਲ ਮੀਡੀਆ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

swara bhaskar

ਹੋਰ ਪੜ੍ਹੋ :

ਕੋਰੋਨਾ ਮਹਾਮਾਰੀ ਵਿੱਚ ਇਹ ਕੰਮ ਕਰਕੇ ਲੋਕਾਂ ਲਈ ਮਿਸਾਲ ਬਣਿਆ ਦਿੱਲੀ ਪੁਲਿਸ ਦਾ ਏ.ਐੱਸ.ਆਈ

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੱਤਰਕਾਰ ਸ਼ੇਖਰ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ ਸੀ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੀਂ ਟੀਮ ਦੀ ਜ਼ਰੂਰਤ ਹੈ। ਜੇ ਪੀਐਮਓ ਚਾਹੁੰਦੇ ਹਨ ਕਿ ਦੇਸ਼ ਚੱਲਦਾ ਰਹੇ ਤਾਂ ਅੱਗੇ ਵੱਧਦਾ ਰਹੇ।"

ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕ੍ਰਿਆ ਦਿੰਦਿਆਂ ਸਵਰਾ ਭਾਸਕਰ ਨੇ ਲਿਖਿਆ, "ਭਾਰਤ ਨੂੰ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਜੇ ਭਾਰਤੀ ਲੋਕ ਆਪਣੇ ਅਜ਼ੀਜ਼ਾਂ ਨੂੰ ਸਾਹਾਂ ਲਈ ਭਟਕਦੇ ਤੇ ਤੜਪਦੇ ਨਹੀਂ ਵੇਖਣਾ ਚਾਹੁੰਦੇ ਹਨ ਤਾਂ।" ਸਵਰਾ ਭਾਸਕਰ ਦੇ ਇਸ ਟਵੀਟ ਮਗਰੋਂ ਬਹਿਸ ਸ਼ੁਰੂ ਹੋ ਗਈ।

You may also like