Advertisment

ਬੈਂਡਿਟ ਕੁਵੀਨ ਦੀ ਹੀਰੋਇਨ ਨੇ ਕੀਤਾ 25 ਸਾਲ ਬਾਅਦ ਖੁਲਾਸਾ, ਇਸ ਸੀਨ ਕਰਕੇ ਰਾਤ  ਰਹਿੰਦੀ ਸੀ ਰੋਂਦੀ 

author-image
By Rupinder Kaler
New Update
ਬੈਂਡਿਟ ਕੁਵੀਨ ਦੀ ਹੀਰੋਇਨ ਨੇ ਕੀਤਾ 25 ਸਾਲ ਬਾਅਦ ਖੁਲਾਸਾ, ਇਸ ਸੀਨ ਕਰਕੇ ਰਾਤ  ਰਹਿੰਦੀ ਸੀ ਰੋਂਦੀ 
Advertisment
ਵੱਡੇ ਪਰਦੇ ਤੋਂ ਬਾਅਦ ਹੁਣ ਫੂਲਨ ਦੇਵੀ ਦੀ ਕਹਾਣੀ ਵੱੈਬ ਸੀਰੀਜ ਦੇ ਜ਼ਰੀਏ ਦਰਸ਼ਕਾਂ ਨੂੰ ਦਿਖਾਈ ਜਾਵੇਗੀ । ਬੌਬੀ ਬੇਦੀ ਡਕੈਤ ਤੋਂ ਸਾਂਸਦ ਬਣੀ ਫੂਲਨ ਦੇਵੀ ਦੇ ਜੀਵਨ ਤੇ ਮੌਤ ਤੇ 20 ਏਪੀਸੋਡ ਦੀ ਵੈੱਬ ਸੀਰੀਜ ਬਨਾਉਣ ਜਾ ਰਹੇ ਹਨ । ਫੂਲਨ ਦੇਵੀ ਟਾਈਟਲ ਹੇਠ ਬਣਨ ਵਾਲੀ ਇਸ ਵੈੱਬ ਸੀਰੀਜ ਦਾ ਨਿਰਦੇਸ਼ਨ ਤਿੰਗਮਾਂਸ਼ੂ ਧੂਲੀਆ ਕਰਨਗੇ ਤੇ ਤਨਿਸ਼ਠਾ ਮੁਖਰਜੀ ਮੁੱਖ ਭੁਮਿਕਾ ਵਿੱਚ ਨਜ਼ਰ ਆਵੇਗੀ । Seema Biswas Seema Biswas 25  ਸਾਲ ਪਹਿਲਾਂ ਬੈਂਡਿਟ ਕੁਵੀਨ ਵਿੱਚ ਮੁੱਖ ਭੂਮਿਕਾ ਵਿੱਚ ਸੀਮਾ ਬਿਸਵਾਸ ਨੇ ਆਪਣੀ ਐਕਟਿੰਗ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਸੀਮਾ ਨੂੰ ਅੱਜ ਵੀ ਇਸ ਫ਼ਿਲਮ ਲਈ ਯਾਦ ਕੀਤਾ ਜਾਂਦਾ ਹੈ । ਪਰ ਇਹ ਰੋਲ ਉਹਨਾਂ ਲਈ ਕਰਨਾ ਸੌਖਾ ਨਹੀਂ ਸੀ । ਬੈਂਡਿਟ ਕੁਵੀਨ ਨੇ ਨਿਰਦੇਸ਼ਕ ਸ਼ੇਖਰ ਕਪੂਰ ਨੂੰ ਸੀਮਾ ਦੇ ਅਨਪ੍ਰੋਫੈਸ਼ਨਲ ਪੋਰਟਫੋਲਿਓ ਕਾਫੀ ਪਸੰਦ ਆਇਆ ਸੀ । 1994  ਵਿੱਚ ਸੀਮਾ ਪਹਿਲੀ ਵਾਰ ਬੈਂਡਿਟ ਕੁਵੀਨ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਆਈ ਸੀ । ਜਦੋਂ ਉਹਨਾਂ ਨੂੰ ਇਹ ਫ਼ਿਲਮ ਮਿਲੀ ਤਾਂ ਉਸ ਸਮੇਂ ਉਹ ਫੂਲਨ ਦੇਵੀ ਬਾਰੇ ਕੁਝ ਨਹੀਂ ਸੀ ਜਾਣਦੀ । Seema Biswas Seema Biswas ਸੀਮਾ ਅਸਾਮ ਦੀ ਰਹਿਣ ਵਾਲੀ ਸੀ ਇਸ ਲਈ ਉਸ ਦੀ ਹਿੰਦੀ ਕਾਫੀ ਕਮਜ਼ੋਰ ਸੀ ਇਸ ਲਈ ਡਾਈਲੌਗ ਨੂੰ ਸਮਝਣ ਲਈ ਉਹ ਕਈ ਵਾਰ ਲਾਈਨਾਂ ਨੂੰ ਪੜ੍ਹਕੇ ਦੇਖਦੀ ਸੀ । ਸੀਮਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਇਸ ਫ਼ਿਲਮ ਵਿੱਚ ਬਹੁਤ ਸਾਰੇ ਸੀਨ ਇਸ ਤਰ੍ਹਾਂ ਦੇ ਸਨ ਜਿਹੜੇ ਕਿ ਇਤਰਾਜ਼ਯੋਗ ਸਨ । ਜਿਸ ਕਰਕੇ ਕਈ ਤਰ੍ਹਾਂ ਦੇ ਵਿਵਾਦ ਵੀ ਹੋਏ । Seema Biswas Seema Biswas ਇਹਨਾਂ ਵਿਵਾਦਾਂ ਕਰਕੇ ਸੀਮਾ ਪੂਰੀ ਪੂਰੀ ਰਾਤ ਰੋਂਦੀ ਰਹਿੰਦੀ ਸੀ । ਇਹਨਾਂ ਸੀਨਾਂ ਦੇ ਫ਼ਿਲਮਾਂਕਣ ਸਮੇਂ ਫ਼ਿਲਮ ਦਾ ਡਾਇਰੈਕਟਰ ਤੇ ਕੈਮਰਾਮੈਨ ਤੋਂ ਇਲਾਵਾ ਕਿਸੇ ਹੋਰ ਨੂੰ ਅੰਦਰ ਨਹੀਂ ਸੀ ਆਉਣ ਦਿੱਤਾ ਜਾਂਦਾ ਸੀ । ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫੀ ਵਿਵਾਦ ਹੋਇਆ ਸੀ ਇਸ ਲਈ ਫ਼ਿਲਮ ਵਿੱਚੋਂ ਕਈ ਸੀਨ ਹਟਾਉਣ ਦੀ ਮੰਗ ਵੱਧਣ ਲੱਗੀ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment