ਟੀਵੀ ਅਦਾਕਾਰ ਸੇਜਲ ਸ਼ਰਮਾ ਦੀ ਖੁਦਕੁਸ਼ੀ ’ਤੇ ਉਸ ਦੀ ਮਾਂ ਨੇ ਚੁੱਕੇ ਵੱਡੇ ਸਵਾਲ

written by Rupinder Kaler | January 27, 2020

ਟੀਵੀ ਅਦਾਕਾਰਾ ਸੇਜਲ ਸ਼ਰਮਾ ਦਾ ਉਹਨਾਂ ਦੇ ਸ਼ਹਿਰ ਦਾ ਉਦੈਪੁਰ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਇਸ ਮੌਕੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਤੇ ਇੰਡਸਟਰੀ ਦੇ ਕੁਝ ਲੋਕ ਮੌਜੂਦ ਰਹੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੇਜਲ ਨੇ ਖੁਦਕੁਸ਼ੀ ਕਰ ਲਈ ਸੀ, ਉਸ ਦੀ ਖੁਦਕੁਸ਼ੀ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸ ਨੇ ਡਿਪ੍ਰੈਸ਼ਨ 'ਚ ਆ ਕੇ ਆਤਮ-ਹੱਤਿਆ ਕੀਤੀ ਹੈ। ਪਰ ਇਸ ਸਭ ਦੇ ਚਲਦੇ ਸੇਜਲ ਦੀ ਮਾਂ ਦਾ ਵੱਡਾ ਬਿਆਨ ਸਾਮ੍ਹਣੇ ਆਇਆ ਹੈ। https://www.instagram.com/p/B3Ny3B-A0xQ/ ਸੇਜਲ ਦੀ ਮਾਂ ਨੇ ਡਿਪ੍ਰੈਸ਼ਨ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਨੂੰ ਲੀਡ ਰੋਲ ਮਿਲ ਗਿਆ ਸੀ। ਇਸ ਤੋਂ ਬਾਅਦ ਅਜਿਹਾ ਕੀ ਹੋ ਗਿਆ ਜਿਸ ਕਰਕੇ ਉਸ ਨੇ ਮੌਤ ਨੂੰ ਗਲ਼ੇ ਲਗਾ ਲਿਆ। ਸੇਜਲ ਦੀ ਮੌਤ 'ਤੇ ਉਸ ਨਾਲ 'ਦਿਲ ਤੋ ਹੈਪੀ ਹੈ ਜੀ' 'ਚ ਮੈਨ ਲੀਡ 'ਚ ਕੰਮ ਕਰ ਚੁਕੀ ਜੈਸਮਿਨ ਨੇ ਵੀ ਦੁੱਖ ਜ਼ਾਹਿਰ ਕੀਤਾ ਹੈ। https://www.instagram.com/p/B6x1KOUguHy/ ਜੈਸਮਿਨ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਲਿਿਖਆ, "ਮੈਂ ਹੈਰਾਨ ਤੇ ਡਿਸਟਰਬ ਹਾਂ ਕਿਉਂਕਿ ਸੇਜਲ ਹਮੇਸ਼ਾ ਖੁਸ਼ ਰਹਿਣ ਵਾਲੀ ਲੜਕੀ ਸੀ। ਸਾਡਾ ਦੋਹਾਂ ਦਾ ਬੋਂਡ ਬਹੁਤ ਚੰਗਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ। ਇਹ ਬਹੁਤ ਬੁਰਾ ਹੈ। ਮੈਂ ਤੈਨੂੰ ਬਹੁਤ ਮਿਸ ਕਰਦੀ ਹਾਂ। ਕਾਸ਼ ਅਜਿਹਾ ਨਾ ਹੁੰਦਾ”। https://www.instagram.com/p/B7tLu_KhGD_/

0 Comments
0

You may also like