ਕੋਰੋਨਾ ਵਾਇਰਸ ਦਾ ਕਹਿਰ: ਪੰਜਾਬੀ ਸੈਲੀਬ੍ਰੇਟੀਜ਼ ਆਪਣੇ ਪਰਿਵਾਰ ਨਾਲ ਬਿਤਾ ਰਹੇ ਸਮਾਂ, ਜੱਸੀ ਗਿੱਲ ਧੀ ਨਾਲ ਵੀਡੀਓ ਗੇਮ ਖੇਡ ਕੇ ਕਰ ਰਹੇ ਟਾਈਮ ਪਾਸ, ਇਸ ਚੀਜ਼ ਨੂੰ ਕਰ ਰਹੇ ਮਿਸ, ਵੀਡੀਓ ਆਇਆ ਸਾਹਮਣੇ

Written by  Shaminder   |  March 24th 2020 10:52 AM  |  Updated: March 24th 2020 10:53 AM

ਕੋਰੋਨਾ ਵਾਇਰਸ ਦਾ ਕਹਿਰ: ਪੰਜਾਬੀ ਸੈਲੀਬ੍ਰੇਟੀਜ਼ ਆਪਣੇ ਪਰਿਵਾਰ ਨਾਲ ਬਿਤਾ ਰਹੇ ਸਮਾਂ, ਜੱਸੀ ਗਿੱਲ ਧੀ ਨਾਲ ਵੀਡੀਓ ਗੇਮ ਖੇਡ ਕੇ ਕਰ ਰਹੇ ਟਾਈਮ ਪਾਸ, ਇਸ ਚੀਜ਼ ਨੂੰ ਕਰ ਰਹੇ ਮਿਸ, ਵੀਡੀਓ ਆਇਆ ਸਾਹਮਣੇ

ਕੋਰੋਨਾ ਵਾਇਰਸ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਕੇ ਰੱਖ ਦਿੱਤੀਆਂ ਹੈ । ਇਸ ਵਾਇਰਸ ਕਾਰਨ ਹੁਣ ਤੱਕ ਕਈ ਜ਼ਿੰਦਗੀਆਂ ਖਤਮ ਹੋ ਚੁੱਕੀਆਂ ਹਨ । ਭਾਰਤ ‘ਚ ਵੀ ਇਸ ਵਾਇਰਸ ਨਾਲ ਪੀੜ੍ਹਤਾਂ ਦੇ ਮਾਮਲੇ ਵੱਧਦੇ ਜਾ ਰਹੇ ਹਨ ।ਜਿਸ ਕਾਰਨ ਸਰਕਾਰ ਵੱਲੋਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ । ਅਜਿਹੇ ‘ਚ ਲੋਕ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਚੁੱਕੇ ਹਨ । ਗੱਲ ਕਰੀਏ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਤਾਂ ਉਹ ਵੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਨੇ । ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ।

ਹੋਰ ਵੇਖੋ:3 ਮਾਰਚ ਦਾ ਦਿਨ ਜੱਸੀ ਗਿੱਲ ਲਈ ਹੁੰਦਾ ਹੈ ਬਹੁਤ ਹੀ ਖ਼ਾਸ, ਵੀਡੀਓ ਸ਼ੇਅਰ ਕਰਕੇ ਇਸ ਦਿਨ ਨੂੰ ਹੋਰ ਬਣਾਇਆ ਖ਼ਾਸ

https://www.instagram.com/p/B-FVjP2nxuy/

ਜਿਸ ‘ਚ ਉਹ ਆਪਣੀ ਧੀ ਨਾਲ ਵੀਡੀਓ ਗੇਮ ਖੇਡਦੇ ਨਜ਼ਰ ਆਏ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੱਸੀ ਗਿੱਲ ਨੇ ਲਿਖਿਆ ਕਿ “ਮੇਰੀ ਇੱਛਾ ਹੈ ਕਿ ਕਾਸ਼ ਮੈਂ ਇਸ ਵੇਲੇ ਆਪਣੇ ਪਰਿਵਾਰ ਕੋਲ ਹੁੰਦਾ, ਪਰ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਮੈਂ ਯਾਤਰਾ ਕਰਨ ਤੋਂ ਬਚਦਾ ਹਾਂ।

https://www.instagram.com/p/B9bCcf7A0zU/

ਸੋ ਤੁਸੀਂ ਵੀ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਸੁਰੱਖਿਆ ਦੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰੋ, ਕਿਉਂਕਿ ਉਹ ਸਾਡੀ ਮਦਦ ਹੀ ਕਰ ਰਹੇ ਹਨ”। ਇਸ ਪੋਸਟ ਨੂੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਜੱਸੀ ਗਿੱਲ ਪੰਜਾਬ ‘ਚ ਰਹਿੰਦੇ ਆਪਣੇ ਪਰਿਵਾਰ ਨੂੰ ਮਿਸ ਕਰ ਰਹੇ ਹਨ ।

https://www.instagram.com/p/B9TW5tEAPaW/

ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ਦੇ ਨਾਲ-ਨਾਲ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ । ਹਾਲ ਹੀ ‘ਚ ਕੰਗਨਾ ਰਣੌਤ ਨਾਲ ਆਈ ਉਨ੍ਹਾਂ ਦੀ ਫ਼ਿਲਮ ‘ਪੰਗਾ’ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network