Shaan ਤੇ Verinder ਦੀ ਮਿਊਜ਼ਿਕ ਐਲਬਮ ‘Inspired’ ‘ਚ ਸੁਣਨ ਨੂੰ ਮਿਲਣਗੇ ਨਾਮੀ ਗਾਇਕਾਂ ਦੇ ਗੀਤ

Written by  Lajwinder kaur   |  June 18th 2020 04:53 PM  |  Updated: June 27th 2020 03:37 PM

Shaan ਤੇ Verinder ਦੀ ਮਿਊਜ਼ਿਕ ਐਲਬਮ ‘Inspired’ ‘ਚ ਸੁਣਨ ਨੂੰ ਮਿਲਣਗੇ ਨਾਮੀ ਗਾਇਕਾਂ ਦੇ ਗੀਤ

ਪੰਜਾਬੀ ਮਿਊਜ਼ਿਕ ਡਾਇਰੈਕਟਰ ਸ਼ਾਨ ਤੇ ਵਰਿੰਦਰ (Shaan & Verinder) ਲੈ ਕੇ ਆ ਰਹੇ ਨੇ ਆਪਣੀ ਮਿਊਜ਼ਿਕ ਐਲਬਮ ‘Inspired’ । ਇਸ ਐਲਬਮ ਨੂੰ ਤਿਆਰ ਕਰਨ ਲਈ ਸ਼ਾਨ ਤੇ ਵਰਿੰਦਰ ਹੋਰਾਂ ਦੀ ਤਿੰਨ ਸਾਲਾਂ ਦੀ ਮਿਹਨਤ ਲੱਗੀ ਹੋਈ ਹੈ । ਇਸ ਐਲਬਮ ਦੇ ਬੈਕ ਟੂ ਬੈਕ ਗੀਤ ਦਰਸ਼ਕਾਂ ਦੇ ਰੁਬਰੂ ਹੋ ਜਾਣਗੇ । 

Vote for your favourite : https://www.ptcpunjabi.co.in/voting/

ਇਸ ਐਲਬਮ ਦਾ ਪਹਿਲਾ ਗੀਤ ਫ਼ਿਰੋਜ਼ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਤੋਂ ਬਾਅਦ ਦੂਜਾ ਗੀਤ ਮਿਸ ਪੂਜਾ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ । ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ, ਕਮਲ ਖ਼ਾਨ, ਬਲਜੀਤ ਮਾਲਵਾ, ਬੈਨੀ ਧਾਲੀਵਾਲ,  ਭਿੰਦਾ ਜੱਟ, Santu Singh , Manjit pappu, ਸੈਣੀ ਸੁਰਿੰਦਰ, Gunjan ਵਰਗੇ ਕਈ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣਗੇ । ਇਹ ਐਲਬਮ ਯੂ.ਕੇ ਬੇਸਡ ਹੈ । ਜਿਸ ਨੂੰ ਮੂਵੀ ਬਾਕਸ ਰਿਕਾਰਡਜ਼ (moviebox records ) ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।  ਇਸ ਐਲਬਮ ਨੂੰ ਪੀ.ਆਰ ਐਂਡ ਆਫ਼ੀਸ਼ੀਅਲ ਮਾਰਕਟਿੰਗ ਜਸਮੀਤ ਸਿੰਘ ਨੇ ਕੀਤਾ ਹੈ।miss pooja


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network