ਪੀਟੀਸੀ ਰਿਕਾਡਜ਼ ਵੱਲੋਂ ਭਾਈ ਅਮਨਦੀਪ ਸਿੰਘ ਜੀ ਦੀ ਰਸਭਿੰਨੀ ਆਵਾਜ਼ ‘ਚ ਸ਼ਬਦ ‘ਸਭੇ ਜੀਅ ਸਮਾਲਿ ਅਪਣੀ ਮਿਹਰ ਕਰ’ ਰਿਲੀਜ਼

Written by  Shaminder   |  May 04th 2020 12:37 PM  |  Updated: May 04th 2020 12:37 PM

ਪੀਟੀਸੀ ਰਿਕਾਡਜ਼ ਵੱਲੋਂ ਭਾਈ ਅਮਨਦੀਪ ਸਿੰਘ ਜੀ ਦੀ ਰਸਭਿੰਨੀ ਆਵਾਜ਼ ‘ਚ ਸ਼ਬਦ ‘ਸਭੇ ਜੀਅ ਸਮਾਲਿ ਅਪਣੀ ਮਿਹਰ ਕਰ’ ਰਿਲੀਜ਼

ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਅਮਨਦੀਪ ਸਿੰਘ ਜੀ ਅਤੇ ਸਾਥੀਆਂ ਦੀ ਰਸਭਿੰਨੀ ਆਵਾਜ਼ ‘ਚ ਸ਼ਬਦ ‘ਸਭੇ ਜੀਅ ਸਮਾਲਿ ਅਪਣੀ ਮਿਹਰ ਕਰ’ ਦਾ ਪੀਟੀਸੀ ਪੰਜਾਬੀ ‘ਤੇ ਵਰਲਡ ਪ੍ਰੀਮੀਅਰ ਕੀਤਾ ਗਿਆ । ਇਸ ਸ਼ਬਦ ਨੁੰ ਭਾਈ ਅਮਨਦੀਪ ਸਿੰਘ ਜੀ ਨੇ ਰਸਭਿੰਨੀ ਆਵਾਜ਼ ‘ਚ ਗਾਇਆ ਹੈ ਅਤੇ ਇਸ ਸ਼ਬਦ ‘ਚ ਉਸ ਕੁਲ ਮਾਲਕ ਪ੍ਰਮਾਤਮਾ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ । ਜਿਨ੍ਹਾਂ ਨੇ ਆਪਣੀ ਮਿਹਰ ਦੇ ਨਾਲ ਹਰ ਜੀਵ ਦੀ ਰੱਖਿਆ ਕੀਤੀ ਹੈ ।

https://www.instagram.com/p/B_sGCqkBR5Y/

ਇਸ ਦੇ ਨਾਲ ਹੀ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ ਹੈ ਕਿ ਉਹ ਕੁਲ ਮਾਲਕ ਹੀ ਆਪਣੀ ਮਿਹਰ ਦੇ ਨਾਲ ਜੀਵ ਆਤਮਾ ਦੀ ਰੱਖਿਆ ਕਰਦਾ ਹੈ । ਇਸ ਸ਼ਬਦ ਨੂੰ ਤੁਸੀਂ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ‘ਤੇ ਵੀ ਸਰਵਣ ਕਰ ਸਕਦੇ ਹੋ ।

ਇਸ ਦੇ ਨਾਲ ਹੀ ਪੀਟੀਸੀ ਪਲੇਅ ਐਪ ਅਤੇ ਪੀਟੀਸੀ ਪੰਜਾਬੀ ‘ਤੇ ਵੀ ਇਸ ਸ਼ਬਦ ਦਾ ਅਨੰਦ ਮਾਣ ਸਕਦੇ ਹੋ । ਭਾਈ ਅਮਨਦੀਪ ਸਿੰਘ (ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ) ਵੱਲੋਂ ਗਾਇਨ ਕੀਤੇ ਗਏ ਇਸ ਸ਼ਬਦ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਵੀ ਉਠਾ ਸਕਦੇ ਹੋ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਪੰਜਾਬੀ ਵੱਲੋਂ ਕਈ ਸ਼ਬਦ ਸੰਗਤਾਂ ਲਈ ਰਿਲੀਜ਼ ਕੀਤੇ ਗਏ ਹਨ । ਜਿਸ ਦਾ ਲਾਭ ਸੰਗਤਾਂ ਉਠਾ ਰਹੀਆਂ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network