ਪੀਟੀਸੀ ਪੰਜਾਬੀ ‘ਤੇ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਹੋਵੇਗਾ ਰਿਲੀਜ਼

written by Shaminder | June 11, 2021

ਪੀਟੀਸੀ ਪੰਜਾਬੀ ‘ਤੇ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤਾ ਜਾਵੇਗਾ । ਇਸ ਸ਼ਬਦ ਨੂੰ ਦਿਨ ਸ਼ਨਿੱਚਰਵਾਰ 12  ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ ਅਤੇ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ, ਪੀਟੀਸੀ ਨਿਊਜ਼ ਅਤੇ ਪੀਟੀਸੀ ਰਿਕਾਰਡਜ਼ ‘ਤੇ ਸਰਵਣ ਕਰ ਸਕਦੇ ਹੋ । ਇਸ ਤੋਂ ਪਹਿਲਾਂ ਵੀ ਕਈ ਸ਼ਬਦ ਭਾਈ ਸਾਹਿਬਾਨਾਂ ਦੀ ਆਵਾਜ਼ ‘ਚ ਰਿਲੀਜ਼ ਕੀਤੇ ਜਾ ਚੁੱਕੇ ਹਨ । bhai jagtar singh ਹੋਰ ਪੜ੍ਹੋ : ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਦੀ ਤਸਵੀਰ ਕੀਤੀ ਸਾਂਝੀ 
jagtar singh ਜਿਸ ਦਾ ਲਾਭ ਦੇਸ਼ ਵਿਦੇਸ਼ ‘ਚ ਬੈਠੀਆਂ ਸੰਗਤਾਂ ਉਠਾ ਰਹੀਆਂ ਹਨ । ਹੁਣ ਭਾਈ ਜਗਤਾਰ ਸਿੰਘ ਜੀ ਦੀ ਆਵਾਜ਼ ‘ਚ ਇਹ ਨਵਾਂ ਸ਼ਬਦ ਤੁਸੀਂ ਸਰਵਣ ਕਰ ਸਕਦੇ ਹੋ । ਬੀਤੇ ਦਿਨੀਂ ਬੀਬੀ ਰਵਿੰਦਰ ਕੌਰ ਦੀ ਆਵਾਜ਼ ‘ਚ ਸ਼ਬਦ ਰਿਲੀਜ਼ ਕੀਤਾ ਗਿਆ ਸੀ । ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ । ਇਸ ਦੇ ਨਾਲ ਹੀ ਸੰਗਤਾਂ ਦੇ ਲਈ ਪੀਟੀਸੀ ਸਿਮਰਨ ‘ਤੇ ਕਈ ਧਾਰਮਿਕ ਸਮਾਗਮਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ । ਇਨ੍ਹਾਂ ਸਭ ਸ਼ਬਦਾਂ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਸਰਵਣ ਕਰ ਸਕਦੇ ਹੋ ।  

0 Comments
0

You may also like