ਅਦਾਕਾਰਾ ਸ਼ਬਾਨਾ ਆਜ਼ਮੀ ਰੋਡ ਐਕਸੀਡੈਂਟ ‘ਚ ਜਖ਼ਮੀ, ਪੀ.ਐੱਮ ਮੋਦੀ ਨੇ ਟਵੀਟ ਕਰਕੇ ਜਤਾਇਆ ਦੁੱਖ

written by Lajwinder kaur | January 19, 2020

ਹਿੰਦੀ ਫ਼ਿਲਮੀ ਜਗਤ ਦੀ ਅਦਾਕਾਰਾ ਸ਼ਬਾਨਾ ਆਜ਼ਮੀ ਦੀ ਕਾਰ ਦਾ ਮੁੰਬਈ-ਪੁਣੇ ਐਕਸਪ੍ਰੈਸਵੇ 'ਤੇ ਐਕਸੀਡੈਂਟ ਹੋ ਗਿਆ। ਇਸ ਹਾਦਸੇ ‘ਚ ਸ਼ਬਾਨਾ ਆਜ਼ਮੀ ਤੇ ਕਾਰ ਦਾ ਡਰਾਇਵਰ ਗੰਭੀਰ ਜ਼ਖਮੀ ਹੋਏ ਨੇ। ਕਾਰ ‘ਚ ਜਾਵੇਦ ਅਖ਼ਤਰ ਵੀ ਮੌਜੂਦ ਸਨ ਪਰ ਉਨ੍ਹਾਂ ਦਾ ਬਚਾ ਹੋ ਗਿਆ। ਸ਼ਬਾਨਾ ਆਜ਼ਮੀ ਤੇ ਡਰਾਇਵਰ ਨੂੰ ਨੇੜੇ ਪੈਂਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ਾਬਾਨਾ ਆਜ਼ਮੀ ਦੇ ਐਕਸੀਡੈਂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।   ਹੋਰ ਵੇਖੋ:ਕੁਝ ਐਸੇ ਗੀਤ ਹੁੰਦੇ ਨੇ ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਨੇ- ਬੀ ਪਰਾਕ ਬੀਤੇ ਦਿਨੀ ਹੋਏ ਇਸ ਹਾਦਸੇ ‘ਤੇ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਜਤਾਇਆ ਹੈ। ਪੀ.ਐੱਮ ਮੋਦੀ ਨੇ ਸ਼ਬਾਨਾ ਆਜ਼ਮੀ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹੋਏ ਲਿਖਿਆ ਹੈ,‘ਸ਼ਬਾਨਾ ਆਜ਼ਮੀ ਜੀ ਦੇ ਸੜਕ ਹਾਦਸੇ ’ਚ ਜ਼ਖਮੀ ਹੋਣ ਦੀ ਖਬਰ ਬੜੇ ਹੀ ਦੁੱਖਦਾਇਕ ਹੈ.. ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰਦਾ ਹਾਂ’   ਦੱਸ ਦਈਏ 17 ਜਨਵਰੀ ਨੂੰ ਉਨ੍ਹਾਂ ਦੇ ਪਤੀ ਜਾਵੇਦ ਅਖਤਰ ਦਾ 75ਵਾਂ ਜਨਮਦਿਨ ਸੀ। ਇਸ ਮੌਕੇ ਸ਼ਬਾਨਾ ਆਜ਼ਮੀ ਨੇ ਆਪਣੇ ਘਰ ‘ਚ ਇਕ ਸ਼ਾਨਦਾਰ ਪਾਰਟੀ ਦਿੱਤੀ ਸੀ। ਇਸ ਮੌਕੇ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਿਲ ਹੋਈਆਂ ਸਨ।

0 Comments
0

You may also like