ਸ਼ਬਾਨਾ ਆਜ਼ਮੀ ਨੇ ਸਮਾਰਟ ਸਿਟੀ ਦੀ ਖੋਲੀ ਪੋਲ, ਮੋਦੀ ਤੇ ਯੋਗੀ ਨੂੰ ਕੀਤਾ ਟਵੀਟ ਟੈਗ

written by Rupinder Kaler | June 18, 2021

ਵਾਰਾਣਸੀ ਵਿਚ ਪਿਛਲੇ ਕਈ ਦਿਨਾਂ ਤੋਂ ਬਾiਰਸ਼ ਹੋ ਰਹੀ ਹੈ । ਬਾਰਿਸ਼ ਕਰਕੇ ਕਈ ਥਾਵਾਂ ‘ਤੇ ਪਾਣੀ ਭਰਿਆ ਹੋਇਆ ਹੈ । ਮਾਨਸੂਨ ਦੀ ਇਸ ਪਹਿਲੀ ਬਾਰਸ਼ ਨੇ ਬਨਾਰਸ ਦੇ ਸਮਾਰਟ ਸਿਟੀ ਹੋਣ ਦੇ ਦਾਅਵੇ ਨੂੰ ਖੋਖਲਾ ਸਾਬਿਤ ਕਰ ਦਿੱਤਾ । ਇਸ ਸਭ ਦੇ ਚਲਦੇ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਪ੍ਰਸ਼ਾਸਨ ‘ਤੇ ਨਿਸ਼ਾਨਾ ਸਾਧਿਆ ਹੈ। ਹੋਰ ਪੜ੍ਹੋ : ‘ਬਾਬਾ ਕਾ ਢਾਬਾ’ ਵਾਲੇ ਕਾਂਤਾ ਪ੍ਰਸਾਦ ਨੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ ਉਸਨੇ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਨ ਦੇ ਘਰ ਨੂੰ ਜਾਣ ਵਾਲੀ ਸੜਕ ਦੀ ਤਸਵੀਰ ਸਾਂਝੀ ਕੀਤੀ ਹੈ ।ਬਿਸਮਿੱਲਾ ਖਾਨ ਮਾਰਗ ‘ਤੇ ਚਾਰੇ ਪਾਸੇ ਇਕੱਠਾ ਹੋਇਆ ਪਾਣੀ ਅਤੇ ਗੰਦਗੀ ਦਿਖਾਈ ਦੇ ਰਹੀ ਹੈ। ਸ਼ਬਾਨਾ ਆਜ਼ਮੀ ਨੇ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਨ ਦੀ ਫੋਟੋ ਸਾਂਝੀ ਕਰਦਿਆਂ ਟਵੀਟ ਕੀਤਾ । “ਵਾਰਾਣਸੀ ਵਿੱਚ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਨ ਮਾਰਗ! ਇਥੇ ਵੀ ਇੱਕ ਝਾਤ ਮਾਰੋ।” ਸ਼ਬਾਨਾ ਆਜ਼ਮੀ ਨੇ ਇਸ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀਐਮ ਯੋਗੀ ਆਦਿੱਤਿਆਨਾਥ ਨੂੰ ਵੀ ਟੈਗ ਕੀਤਾ ਹੈ। ਸ਼ਬਾਨਾ ਆਜ਼ਮੀ ਦੇ ਇਸ ਟਵੀਟ ‘ਤੇ ਯੂਜ਼ਰਸ ਦੇ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਹਨ।

0 Comments
0

You may also like