ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਸ਼ੂਟ ਹੋਇਆ ਪੂਰਾ, ਸਾਹਮਣੇ ਆਈਆਂ ਤਸਵੀਰਾਂ

Written by  Lajwinder kaur   |  May 09th 2019 11:09 AM  |  Updated: May 09th 2019 11:11 AM

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦਾ ਸ਼ੂਟ ਹੋਇਆ ਪੂਰਾ, ਸਾਹਮਣੇ ਆਈਆਂ ਤਸਵੀਰਾਂ

ਦਿਲਜੀਤ ਦੋਸਾਂਝ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ਛੜਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਜਿਸ ਦੇ ਚਲਦੇ ਦਿਲਜੀਤ ਦੋਸਾਂਝ ਨਵੇਂ-ਨਵੇਂ ਢੰਗਾਂ ਦੇ ਨਾਲ ਵੀਡੀਓਜ਼ ਬਣਾ ਕੇ ਲੋਕਾਂ ਦੇ ਵਿੱਚ ਫ਼ਿਲਮ ਛੜਾ ਨੂੰ ਲੈ ਕੇ ਉਤਸੁਕਤਾ ਵਧਾ ਰਹੇ ਹਨ।

ਹੋਰ ਵੇਖੋ:KYLIE + KAREENA ਗੀਤ ਤੋਂ ਬਾਅਦ ਕੀ ਕਹਿਣਾ ਹੈ ਕਰੀਨਾ ਕਪੂਰ ਦਾ ਦਿਲਜੀਤ ਦੋਸਾਂਝ ਬਾਰੇ, ਦੇਖੋ ਵੀਡੀਓ

ਸ਼ੋਸ਼ਲ ਮੀਡੀਆ ਉੱਤੇ ਫ਼ਿਲਮ ਦੇ ਰੈਪਅੱਪ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜੀ ਹਾਂ ਫ਼ਿਲਮ ਛੜਾ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ। ਇਸ ਫ਼ਿਲਮ ‘ਚ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਸੁਪਰ ਹਿੱਟ ਜੋੜੀ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੀ ਹੈ।

ਛੜਾ ਫਿਲਮ ਨੂੰ ਡਾਇਰੈਕਟ ਜਗਦੀਪ ਸਿੱਧੂ  ਨੇ ਕੀਤਾ ਹੈ ਤੇ ਇਸ ਮੂਵੀ ਨੂੰ ਲਿਖਿਆ ਵੀ ਜਗਦੀਪ ਸਿੱਧੂ ਨੇ ਹੈ ਤੇ ਪ੍ਰੋਡਿਊਸ A&A advisors and Brat Films ਨੇ ਕੀਤਾ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਇਹ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।

Shadaa :Diljit Dosanjh and Neeru Bajwa movie wrap party pictures


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network