ਫ਼ਿਲਮ ‘ਛੜਾ’ ਦਾ ਰੋਮਾਂਟਿਕ ਗੀਤ ‘ਮਹਿੰਦੀ’ ਦਿਲਜੀਤ ਦੋਸਾਂਝ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

Written by  Lajwinder kaur   |  May 29th 2019 10:34 AM  |  Updated: May 29th 2019 10:38 AM

ਫ਼ਿਲਮ ‘ਛੜਾ’ ਦਾ ਰੋਮਾਂਟਿਕ ਗੀਤ ‘ਮਹਿੰਦੀ’ ਦਿਲਜੀਤ ਦੋਸਾਂਝ ਤੇ ਸ਼ਿਪਰਾ ਗੋਇਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫ਼ਿਲਮ ਛੜਾ ਨੂੰ ਲੈ ਕੇ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਫ਼ਿਲਮ ਦਾ ਟਰੇਲਰ ਵੀ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪਾਲੀਵੁੱਡ ਦੇ ਸਿਤਾਰਿਆਂ ਦੇ ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਟਰੇਲਰ ਖੂਬ ਪਸੰਦ ਆਇਆ ਹੈ। ਪ੍ਰਸ਼ੰਸ਼ਕਾਂ ਦੀ ਦਿਲਾਂ ਦੀਆਂ ਧੜਕਣਾਂ ਹੋਰ ਵਧਾਉਂਦੇ ਹੋਏ ਛੜਾ ਫ਼ਿਲਮ ਦਾ ਦੂਜਾ ਗੀਤ ਮਹਿੰਦੀ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਦਿਲਜੀਤ ਦੋਸਾਂਝ ਦੇ ਇਸ ਨੰਨ੍ਹੇ ਕਿਊਟ ਫੈਨ ਨੇ ਕੀ ਕੀਤਾ ਅਜਿਹਾ ਕਿ ਛਾਇਆ ਸ਼ੋਸ਼ਲ ਮੀਡੀਆ ਉੱਤੇ, ਦੇਖੋ ਵੀਡੀਓ

ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਸੁਰੀਲੀ ਗਾਇਕਾ ਸ਼ਿਪਰਾ ਗੋਇਲ ਨੇ। ‘ਮਹਿੰਦੀ’ ਗੀਤ ਨੂੰ ਫ਼ਿਲਮ ਦੇ ਮੁੱਖ ਕਿਰਦਾਰ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਉੱਤੇ ਫ਼ਿਲਮਾਇਆ ਗਿਆ ਹੈ। ਗੀਤ ਨੂੰ ਦੋਵਾਂ ਗਾਇਕਾਂ ਵੱਲੋਂ ਬਹੁਤ ਹੀ ਸ਼ਾਨਦਾਰ ਗਾਇਆ ਹੈ। ਗੀਤ ਦੇ ਬੋਲ ਨਾਮੀ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਨਿੱਕ ਧੰਮੂ ਨੇ ਦਿੱਤਾ। ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਸਮਾਂ ਹੋਇਆ ਹੈ ਤੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ਛੜਾ ਨੂੰ ਨਾਮੀ ਡਾਇਰੈਕਟਰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ ਜਿਨ੍ਹਾਂ ਕਿਸਮਤ ਫ਼ਿਲਮ ਵਰਗੀ ਹਿੱਟ ਫ਼ਿਲਮ ਦਿੱਤੀ ਹੈ। ਇਸ ਫ਼ਿਲਮ ਦੀ ਕਹਾਣੀ ਵੀ ਖ਼ੁਦ ਜਗਦੀਪ ਸਿੱਧੂ ਨੇ ਹੀ ਲਿਖੀ ਹੈ। ਇਸ ਫ਼ਿਲਮ ਨੂੰ ਪ੍ਰੋਡਿਊਸ A&A advisors and Brat Films ਨੇ ਕੀਤਾ ਹੈ। । ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਛੜਾ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network