ਇੰਝ ਮਿਲਿਆ ਸੀ ਛੜਾ ਫ਼ਿਲਮ ਨੂੰ ਗੀਤ 'ਟੌਮੀ', ਦਿਲਜੀਤ ਦੋਸਾਂਝ ਨੇ ਰਾਜ ਰਣਜੋਧ ਦਾ ਕੀਤਾ ਧੰਨਵਾਦ

written by Aaseen Khan | June 29, 2019

ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਸਾਬਿਤ ਹੋ ਰਹੀ ਫ਼ਿਲਮ 'ਛੜਾ' ਜਿਸ ਦਾ ਗੀਤ 'ਟੌਮੀ' ਅੱਜ ਕੱਲ੍ਹ ਹਰ ਕਿਸੇ ਦਾ ਮਨਪਸੰਦੀਦਾ ਗੀਤ ਬਣਿਆ ਹੋਇਆ ਹੈ। ਦਰਸ਼ਕਾਂ ਦਾ ਹੀ ਨਹੀਂ ਸਗੋਂ ਰਾਜ ਰਣਜੋਧ ਦਾ ਲਿਖਿਆ ਅਤੇ ਗਾਇਆ ਇਹ ਗੀਤ ਡਾਇਰੈਕਟਰ ਜਗਦੀਪ ਸਿੱਧੂ ਅਤੇ ਦਿਲਜੀਤ ਦੋਸਾਂਝ ਦੀ ਫੇਵਰਿਟ ਲਿਸਟ 'ਚ ਸ਼ਾਮਿਲ ਹੈ। ਹੁਣ ਇਸ ਗੀਤ ਦੀ ਕਹਾਣੀ ਵੀ ਦਿਲਜੀਤ ਦੋਸਾਂਝ ਤੇ ਨਿਰਦੇਸ਼ਕ ਜਗਦੀਪ ਸਿੱਧੂ ਆਪ ਦੱਸਦੇ ਨਜ਼ਰ ਆ ਰਹੇ ਹਨ।


ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਰਾਜ ਰਣਜੋਧ ਹੋਰਾਂ ਦਾ ਇਹ ਗੀਤ ਉਹਨਾਂ ਕੋਲ ਪਿਛਲੇ ਸਾਲ ਆਇਆ ਸੀ ਅਤੇ ਉਹਨਾਂ ਉਸ ਸਮੇਂ ਹੀ ਤੈਅ ਕਰ ਲਿਆ ਸੀ ਕਿ ਇਸ ਗੀਤ ਨੂੰ ਜਾਂ ਉਹ ਫ਼ਿਲਮ 'ਚ ਲੈ ਕੇ ਆਉਣਗੇ ਜਾਂ ਇਸ ਦੀ ਵੀਡੀਓ 'ਚ ਖੁਦ ਭੰਗੜੇ ਪਾਉਣਗੇ। ਜਗਦੀਪ ਸਿੱਧੂ ਦਾ ਕਹਿਣਾ ਹੈ ਕਿ ਟੌਮੀ ਗੀਤ ਉਹਨਾਂ ਦੀ ਫ਼ਿਲਮ 'ਚ ਸ਼ਾਮਿਲ ਕਰਿਆ ਜਾਣ ਵਾਲਾ ਸਭ ਤੋਂ ਪਹਿਲਾਂ ਗੀਤ ਸੀ,ਅਤੇ ਇਹ ਗੀਤ ਉਹਨਾਂ ਨੂੰ ਬਣਿਆ ਬਣਾਇਆ ਮਿਲਿਆ ਸੀ। ਛੜਾ ਫ਼ਿਲਮ 'ਚ ਗੀਤ ਲਈ ਖ਼ਾਸ ਤੌਰ 'ਤੇ ਜਗ੍ਹਾ ਬਣਾਈ ਗਈ ਹੈ।

ਹੋਰ ਵੇਖੋ : 'ਸਰ੍ਹੋਂ ਦਾ ਤੇਲ ਤੇਲ ਨਹੀਂ ਵਿਗਿਆਨ ਦਾ ਚਮਤਕਾਰ ਹੀ ਐ' ਦੇਖੋ ਜਦੋਂ ਦਿਲਜੀਤ ਨੀਰੂ ਬਾਜਵਾ ਨੂੰ ਦੱਸਣ ਲੱਗੇ ਸਰ੍ਹੋਂ ਦੇ ਤੇਲ ਦੇ ਫਾਇਦੇ

ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਗਾਇਕ ਅਤੇ ਗੀਤਕਾਰ ਰਾਜ ਰਣਜੋਧ ਦਾ ਧੰਨਵਾਦ ਕੀਤਾ ਹੈ ਅਤੇ ਪੰਜਾਬ 1984 'ਚ 'ਸਵਾਹ ਬਣ ਕੇ' ਗੀਤ ਦੇਣ ਲਈ ਵੀ ਰਾਜ ਰਣਜੋਧ ਦਾ ਸ਼ੁਕਰੀਆ ਅਦਾ ਕੀਤਾ ਹੈ। ਇਸ ਦੇ ਨਾਲ ਹੀ ਸੋਨਮ ਬਾਜਵਾ ਵੱਲੋਂ ਗੀਤ 'ਚ ਫ਼ੀਚਰ ਕਰਨ ਅਤੇ ਦਰਸ਼ਕਾਂ ਤੋਂ ਮਿਲੇ ਪਿਆਰ ਲਈ ਵੀ ਦਿਲਜੀਤ ਨੇ ਧੰਨਵਾਦ ਕੀਤਾ ਹੈ। ਉਂਝ ਤਾਂ ਫ਼ਿਲਮ ਦੇ ਸਾਰੇ ਹੀ ਗੀਤ ਪਸੰਦ ਕੀਤੇ ਗਏ ਹਨ ਪਰ ਟੌਮੀ ਗੀਤ ਹਰ ਕਿਸੇ ਦੀ ਫੇਵਰਿਟ ਲਿਸਟ 'ਚ ਸ਼ਾਮਿਲ ਹੈ। ਇਸ ਗੀਤ ਨੂੰ ਯੂ ਟਿਊਬ 'ਤੇ 19 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

0 Comments
0

You may also like