'ਛੜਾ' ਫ਼ਿਲਮ ਨੇ ਛੂਹਿਆ 50 ਕਰੋੜ ਦਾ ਅੰਕੜਾ, ਇਸ ਫ਼ਿਲਮ ਦਾ ਰਿਕਾਰਡ ਤੋੜ ਬਣ ਸਕਦੀ ਹੈ ਸਭ ਤੋਂ ਵੱਡੀ ਫ਼ਿਲਮ

written by Aaseen Khan | July 12, 2019

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ 'ਛੜਾ' ਚੌਥੇ ਹਫ਼ਤੇ 'ਚ ਆ ਚੁੱਕੀ ਹੈ ਅਤੇ ਫ਼ਿਲਮ ਦੀ ਕਮਾਈ ਹਾਲੇ ਵੀ ਤਾਬੜ ਤੋੜ ਜਾਰੀ ਹੈ। ਜੀ ਹਾਂ 4 ਹਫ਼ਤਿਆਂ 'ਚ ਫ਼ਿਲਮ ਛੜਾ 50 ਕਰੋੜ ਦੇ ਅੰਕੜੇ ਨੂੰ ਛੂਹ ਚੁੱਕੀ ਹੈ ਜਿਹੜੀ ਇਕ ਪੰਜਾਬੀ ਸਿਨੇਮਾ 'ਚ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਦੱਸ ਦਈਏ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਕੈਰੀ ਆਨ ਜੱਟਾ 2 ਹੈ ਜਿਸ ਦੀ ਕੁੱਲ ਕਮਾਈ 56.27 ਕਰੋੜ ਰੁਪਏ ਹੈ। ਛੜਾ ਫ਼ਿਲਮ ਇਸ ਤੋਂ ਬਹੁਤੀ ਦੂਰ ਨਹੀਂ ਹੈ, ਇੰਝ ਜਾਪ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਫ਼ਿਲਮ ਛੜਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਹਿੱਟ ਫ਼ਿਲਮਾਂ ਦੀ ਕਤਾਰ 'ਚ ਸਭ ਤੋਂ ਮੂਹਰਲੇ ਸਥਾਨ 'ਤੇ ਆ ਕੇ ਹੀ ਦਮ ਲੈਣ ਵਾਲੀ ਹੈ।

ਹੋਰ ਵੇਖੋ : ਸ਼ਾਹਿਦ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ ਕਬੀਰ ਸਿੰਘ, ਜਾਣੋ ਦੋ ਦਿਨਾਂ ਦੀ ਤਾਬੜਤੋੜ ਕਮਾਈ

ਜਗਦੀਪ ਸਿੱਧੂ ਦੀ ਕਹਾਣੀ ਅਤੇ ਉਹਨਾਂ ਦੇ ਹੀ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਹਿੱਟ ਹੋਣ ਦੀ ਵਜ੍ਹਾ ਜਿੱਥੇ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੀ ਜੋੜੀ ਹੈ ਉੱਥੇ ਹੀ ਫ਼ਿਲਮ ਦੇ ਡਾਇਰੈਕਟਰ ਦਾ ਵੀ ਇਸ 'ਚ ਵੱਡਾ ਯੋਗਦਾਨ ਹੈ। ਦੱਸ ਦਈਏ 21 ਜੂਨ ਨੂੰ ਇਹ ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ ਪਹਿਲੇ ਹੀ ਹਫਤੇ 'ਚ ਬਾਕਸ ਆਫ਼ਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਸਨ। ਹੁਣ ਦੇਖਣਾ ਹੋਵੇਗਾ ਕੀ ਛੜਾ ਫ਼ਿਲਮ ਕੈਰੀ ਆਨ ਜੱਟਾ 2 ਨੂੰ ਪਿੱਛੇ ਛੱਡ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣਦੀ ਹੈ ਜਾਂ ਨਹੀਂ।

You may also like