‘ਛੜਾ’ ਨੂੰ ਲੈ ਕੇ ਨੀਰੂ ਬਾਜਵਾ ਪੱਬਾਂ ਭਾਰ, ਪਾ ਰਹੇ ਨੇ ਗਿੱਧਾ, ਦੇਖੋ ਵੀਡੀਓ

Written by  Lajwinder kaur   |  June 14th 2019 01:17 PM  |  Updated: June 14th 2019 01:17 PM

‘ਛੜਾ’ ਨੂੰ ਲੈ ਕੇ ਨੀਰੂ ਬਾਜਵਾ ਪੱਬਾਂ ਭਾਰ, ਪਾ ਰਹੇ ਨੇ ਗਿੱਧਾ, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਨੀਰੂ ਬਾਜਵਾ ਜੋ ਕਿ ਬਹੁਤ ਜਲਦ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦਾ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਆ ਰਹੇ ਨੇ। ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫ਼ਿਲਮ ਛੜਾ ਨੂੰ ਲੈ ਪੱਬਾਂ ਭਾਰ ਹੋਏ ਪਏ ਨੇ। ਇਸ ਫ਼ਿਲਮ ਚ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਸਿਲਵਰ ਸਕਰੀਨ ਉੱਤੇ ਨਜ਼ਰ ਆਵੇਗੀ। ਦੋਵੇਂ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫ਼ਿਲਮਾਂ ਚ ਇਕੱਠੇ ਧੁਮਾਂ ਪਾ ਚੁੱਕੇ ਹਨ।

ਹੋਰ ਵੇਖੋ:‘ਸਿਕੰਦਰ 2’ ਦਾ ਪਹਿਲਾ ਗੀਤ ‘ਜੱਸ ਮਾਣਕ’ ਦੀ ਆਵਾਜ਼ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਏਨੀ ਦਿਨੀਂ ਦੋਵੇਂ ਅਦਾਕਾਰਾ ਆਪਣੀ ਆਉਣ ਵਾਲੀ ਫ਼ਿਲਮ ਛੜਾ ਨੂੰ ਲੈ ਕੇ ਪ੍ਰਮੋਸ਼ਨ ਕਰਨ ‘ਚ ਲੱਗੇ ਹੋਏ ਹਨ। ਨੀਰੂ ਬਾਜਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ‘ਚ ਉਹ ਗਿੱਧਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ਨੇ ਤੇ ਗੀਤਾਂ ਨੇ ਦਰਸ਼ਕਾਂ ‘ਚ ਫ਼ਿਲਮ ਨੂੰ ਲੈ ਕੇ ਉਤਸੁਕਤਾ ਨੂੰ ਵਧਾਇਆ ਹੋਇਆ ਹੈ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਛੜਾ ਫ਼ਿਲਮ 21 ਜੂਨ ਨੂੰ ਵਰਲਡ ਵਾਈਡ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network