ਕਈ ਬਿਮਾਰੀਆਂ ਦੀ ਸ਼ਿਕਾਰ ਹੋਈ ਸ਼ਗੁਫਤਾ ਅਲੀ ਨੇ ਸੋਨੂੰ ਸੂਦ ਤੋਂ ਮੰਗੀ ਮਦਦ, ਸੋਨੂੰ ਨੇ ਦਿੱਤਾ ਇਹ ਜਵਾਬ

written by Rupinder Kaler | July 07, 2021

ਅਦਾਕਾਰਾ ਸ਼ਗੁਫਤਾ ਅਲੀ ਕੰਮ ਨਾ ਮਿਲਣ ਕਰਕੇ ਆਰਥਿਕ ਮੰਦਹਾਲੀ ਤੋਂ ਗੁਜ਼ਰ ਰਹੀ ਹੈ । ਅਦਾਕਾਰਾ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਸ਼ਿਕਾਰ ਹੈ । ਜਿਨ੍ਹਾਂ ਦੇ ਇਲਾਜ਼ ਲਈ ਉਹ ਕਈ ਲੋਕਾਂ ਨੂੰ ਗੁਹਾਰ ਲਗਾ ਚੁੱਕੀ ਹੈ । ਇਸ ਸਭ ਦੇ ਚਲਦੇ ਉਸ ਨੇ ਸੋਨੂੰ ਸੂਦ ਨਾਲ ਵੀ ਸੰਪਰਕ ਕੀਤਾ ਸੀ ਪਰ ਉਹ ਵੀ ਅਦਾਕਾਰਾ ਦੀ ਮਦਦ ਨਹੀਂ ਕਰ ਪਾ ਰਹੇ । ਹੋਰ ਪੜ੍ਹੋ : ਗਾਇਕ ਐਮੀ ਵਿਰਕ ਨੇ ਆਪਣੀ ਬਾਲੀਵੁੱਡ ਫ਼ਿਲਮ ਭੁਜ -ਦੀ ਪ੍ਰਾਈਡ ਆਫ ਇੰਡੀਆ ਦਾ ਮੋਸ਼ਨ ਪੋਸਟਰ ਕੀਤਾ ਸਾਂਝਾ ਅਦਾਕਾਰਾ ਦਾ ਕਹਿਣਾ ਹੈ ਸੋਨੂੰ ਸੂਦ ਕੁਝ ਵਿੱਤੀ ਰੁਕਾਵਟਾਂ ਕਰਕੇ ਉਸ ਦੀ ਸਹਾਇਤਾ ਨਹੀਂ ਕਰ ਪਾ ਰਹੇ, ਉਹ ਸਿਰਫ ਸੇਵਾ ਉਪਲਬਧ ਕਰਵਾਉਂਦੇ ਹਨ । ਤੁਹਾਨੂੰ ਦੱਸ ਦੇਈਏ ਕਿ ਨਿਊਜ਼ ਵੈਬਸਾਈਟ ਨਾਲ ਹਾਲ ਹੀ ਵਿਚ ਹੋਈ ਗੱਲਬਾਤ ਦੌਰਾਨ ਸ਼ਗੁਫਤਾ ਨੇ ਕਿਹਾ ਸੀ, ‘ਮੇਰੀ ਲੱਤ ਸ਼ੂਗਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ। ਮੇਰੀ ਲੱਤ ਸੁੰਨ ਹੋ ਜਾਵੇਗੀ । ਮੇਰੀ ਸ਼ੂਗਰ ਦਾ ਪੱਧਰ ਵੀ ਤਣਾਅ ਦੇ ਕਾਰਨ ਵਧਿਆ ਹੈ।   ਇਸ ਨੇ ਮੇਰੀ ਅੱਖਾਂ ਨੂੰ ਵੀ ਪ੍ਰਭਾਵਤ ਕੀਤਾ ਹੈ। ਇਸ ਕਾਰਨ ਮੈਨੂੰ ਇਲਾਜ ਕਰਵਾਉਣਾ ਪਿਆ। ਮੈਂ ਆਪਣੀ ਕਾਰ, ਗਹਿਣਿਆਂ ਨੂੰ ਵੇਚ ਦਿੱਤਾ ਹੈ । ਮੈਂ ਆਟੋ ਰਿਕਸ਼ਾ ਰਾਹੀਂ ਡਾਕਟਰ ਕੋਲ ਜਾ ਰਹੀ ਹਾਂ। ਮੈਨੂੰ ਤੁਰੰਤ ਜੀਣ ਲਈ ਵਿੱਤੀ ਮਦਦ ਦੀ ਲੋੜ ਹੈ। ਮੈਂ ਲੋਕਾਂ ਤੋਂ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ, ਮੈਨੂੰ ਘਰ ਦੀ ਈਐਮਆਈ, ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ ਪੈਂਦਾ ਹੈ।

0 Comments
0

You may also like