ਸਤਿੰਦਰ ਸਰਤਾਜ ਦੀ ਆਵਾਜ਼ 'ਚ ਪਹਿਲੀ ਵਾਰ ਉਰਦੂ ਸ਼ਾਇਰੀ ਨਾਲ ਲਬਰੇਜ਼ ਗੀਤ 'ਸ਼ਗੁਫ਼ਤਾ ਦਿਲੀ' ਰਿਲੀਜ਼

Written by  Shaminder   |  December 19th 2019 01:26 PM  |  Updated: December 19th 2019 01:26 PM

ਸਤਿੰਦਰ ਸਰਤਾਜ ਦੀ ਆਵਾਜ਼ 'ਚ ਪਹਿਲੀ ਵਾਰ ਉਰਦੂ ਸ਼ਾਇਰੀ ਨਾਲ ਲਬਰੇਜ਼ ਗੀਤ 'ਸ਼ਗੁਫ਼ਤਾ ਦਿਲੀ' ਰਿਲੀਜ਼

ਸਤਿੰਦਰ ਸਰਤਾਜ ਦੀ ਬਿਹਤਰੀਨ ਉਰਦੂ ਸ਼ਾਇਰੀ ਨਾਲ ਲਬਰੇਜ਼ ਗੀਤ 'ਸ਼ਗੁਫ਼ਤਾ ਦਿਲੀ' ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੁੰ ਬਹੁਤ ਹੀ ਦਿਲਕਸ਼ ਅਤੇ ਖੂਬਸੂਰਤ ਆਵਾਜ਼ 'ਚ ਸਤਿੰਦਰ ਸਰਤਾਜ ਨੇ ਗਾਇਆ ਹੈ । ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਹੀ ਲਿਖੇ ਨੇ ਅਤੇ ਕੰਪੋਜ਼ਿੰਗ ਵੀ ਖੁਦ ਹੀ ਕੀਤਾ ਹੈ ।ਇਸ ਗੀਤ ਦੀ ਫੀਚਰਿੰਗ 'ਚ ਉਨ੍ਹਾਂ ਦੇ ਨਾਲ ਡਿਆਨਾ ਉੱਪਲ ਨਜ਼ਰ ਆ ਰਹੇ ਨੇ ,ਡਾਇਰੈਕਸ਼ਨ ਬੀਟ ਮਿਨਿਸਟਰ ਨੇ ਕੀਤੀ ਹੈ ।

ਹੋਰ ਵੇਖੋ:ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ ‘ਇੱਕੋ-ਮਿੱਕੇ’ ਦਾ ਹੋਇਆ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼

ਇਸ ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਦੇ ਹੇਠ ਰਿਲੀਜ਼ ਕੀਤਾ ਹੈ । ਇਸ ਗੀਤ 'ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਪਹਿਲੀ ਹੀ ਨਜ਼ਰ 'ਚ ਦੋਵੇਂ ਇੱਕ ਦੂਜੇ ਨੂੰ ਚਾਹੁਣ ਲੱਗ ਪੈਂਦੇ ਹਨ ।

https://www.instagram.com/p/B6OCaMVnyE9/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਤਿੰਦਰ ਸਰਤਾਜ ਪੰਜਾਬੀ ਮਾਂ ਬੋਲੀ ਨੁੰ ਸਮਰਪਿਤ 'ਗੁਰਮੁਖੀ ਦਾ ਬੇਟਾ' ਅਤੇ ਦਰਿਆਈ ਪਾਣੀਆਂ ਨੂੰ ਲੈ ਕੇ ਗੀਤ ਕੱਢ ਚੁੱਕੇ ਹਨ ।

sartaaj new song sartaaj new song

ਇਸ ਦੇ ਨਾਲ ਹੀ ਪਿਆਰ ਦੇ ਮਰੀਜ਼,ਆਰਤੀ ਜੋ ਕਿ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੁੰ ਸਮਰਪਿਤ ਸੀ ਕੱਢੀ ਗਈ ਸੀ ।ਸਤਿੰਦਰ ਸਰਤਾਜ ਅਜਿਹੇ ਫਨਕਾਰ ਹਨ ਜਿਨ੍ਹਾਂ ਦੀ ਗਾਇਕੀ ਅਤੇ ਲੇਖਣੀ ਨੂੰ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੀ ਗੀਤ ਗਾਏ ਹਨ ਅਤੇ ਉਰਦੂ 'ਚ ਇਸ ਤਰ੍ਹਾਂ ਦਾ ਪਹਿਲਾ ਗੀਤ ਉਨ੍ਹਾਂ ਵੱਲੋਂ ਕੱਢਿਆ ਗਿਆ ਹੈ ਅਤੇ ਇਸ ਗੀਤ ਨੂੰ ਰਿਲੀਜ਼ ਹੋਏ ਕੁਝ ਹੀ ਘੰਟੇ ਹੋਏ ਹਨ ਅਤੇ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਚੁੱਕੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network