ਜਾਣੋ ਕਦੋਂ ਰਿਲੀਜ਼ ਹੋ ਰਿਹਾ ਹੈ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਦੀ ਫ਼ਿਲਮ 'ਪਠਾਨ' ਦਾ ਦੂਜਾ ਗੀਤ 'Jhoome Jo Pathaan'

written by Lajwinder kaur | December 21, 2022 08:24pm

Pathaan Song Jhoome Jo Pathaan: ਅਭਿਨੇਤਾ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਇਨ੍ਹੀਂ ਦਿਨੀਂ ਕਾਫੀ ਉਤਸ਼ਾਹਿਤ ਹਨ, ਕਿਉਂਕਿ ਕਿੰਗ ਖ਼ਾਨ ਲੰਬੇ ਸਮੇਂ ਬਾਅਦ ਵੱਡੇ ਪਰਦੇ ਉੱਤੇ ਫ਼ਿਲਮ ਪਠਾਨ ਦੇ ਨਾਲ ਵਾਪਸੀ ਕਰਨ ਜਾ ਰਹੇ ਹਨ। ਸ਼ਾਹਰੁਖ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ ‘ਪਠਾਨ’ ਦਾ ਪਹਿਲਾ ਗੀਤ ਬੇਸ਼ਰਮ ਰੰਗ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇੱਕ ਪਾਸੇ ਇਹ ਗੀਤ ਹੁਣ ਤੱਕ ਟ੍ਰੈਂਡ ਕਰ ਰਿਹਾ ਹੈ ਅਤੇ ਵਿਊਜ਼ 'ਚ ਰਿਕਾਰਡ ਬਣਾ ਚੁੱਕਿਆ ਹੈ ਤਾਂ ਦੂਜੇ ਪਾਸੇ ਇਸ ਨੂੰ ਲੈ ਕੇ ਕਾਫੀ ਵਿਵਾਦ ਵੀ ਹੋ ਰਿਹਾ ਹੈ। ਇਸ ਸਭ ਦੇ ਵਿਚਕਾਰ ਪਠਾਨ ਦਾ ਦੂਜਾ ਗੀਤ 'ਝੂਮੇ ਜੋ ਪਠਾਨ' ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਅਤੇ ਤੁਸੀਂ ਇਸ ਨੂੰ ਕਿੱਥੇ ਦੇਖ ਸਕੋਗੇ?

ਹੋਰ ਪੜ੍ਹੋ : ਰਣਜੀਤ ਬਾਵਾ ਦੀ ਮੰਮੀ ਨੇ ਭਾਵੁਕ ਹੁੰਦੇ ਹੋਏ ਕਿਹਾ-'ਬਾਵੇ ਨੇ ਸੱਚ ਬੋਲਿਆ, ਉਸਨੂੰ ਸੱਚ ਦਾ ਮੁੱਲ ਮਿਲਿਆ'

bollywood actor shah rukh khan image image source: instagram

ਸ਼ਾਹਰੁਖ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਪਠਾਨ ਦਾ ਦੂਜਾ ਗੀਤ 'ਝੂਮੇ ਜੋ ਪਠਾਨ' ਕਦੋਂ ਰਿਲੀਜ਼ ਹੋਵੇਗਾ। ਦੱਸ ਦੇਈਏ ਕਿ ' Jhoome Jo Pathaan' 22 ਦਸੰਬਰ ਨੂੰ ਸਵੇਰੇ 11 ਵਜੇ ਰਿਲੀਜ਼ ਹੋਵੇਗੀ। ਇਹ ਗੀਤ ਯਸ਼ਰਾਜ ਫਿਲਮਜ਼ ਦੇ ਯੂਟਿਊਬ 'ਤੇ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਫਿਲਮ ਦੀ ਕਾਸਟ ਅਤੇ ਟੀਮ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰੇਗੀ। ਇਸ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Shah Rukh Khan And Deepika Padukone image source: instagram

ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ, ਦਿਲ ਦੀਆਂ ਧੜਕਣਾਂ ਵਧਾਉਣ ਵਾਲੀ ਇਹ ਫਿਲਮ 25 ਜਨਵਰੀ, 2023 ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਨਿਰਮਾਤਾਵਾਂ ਨੇ ਅੱਜ ਫ਼ਿਲਮ ਦੇ ਦੂਜੇ ਗੀਤ ‘ਝੂਮੇ ਜੋ ਪਠਾਨ’ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਹੈ। ਇਸ ਗੀਤ ’ਚ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਕਾਫੀ ਖੂਬਸੂਰਤ ਲੱਗ ਰਹੇ ਹਨ।

shah rukh khan image image source: instagram

You may also like