
ਬਾਲੀਵੁੱਡ ਦੇ ਸੁਪਰ ਸਟਾਰ ਹੀਰੋ ਸ਼ਾਹਰੁਖ ਖ਼ਾਨ ਜੋ ਕਿ ਅੱਜ ਆਪਣਾ 56ਵਾਂ ਸੈਲੀਬ੍ਰੇਟ (happy birthday shahrukh khan) ਕਰ ਰਹੇ ਨੇ। ਸੋਸ਼ਲ ਮੀਡੀਆ ਉੱਤੇ ਸ਼ਾਹਰੁਖ ਖ਼ਾਨ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਜਸ਼ਨ ਚੱਲ ਰਿਹਾ ਹੈ। ਕਲਾਕਾਰਾਂ ਤੋਂ ਲੈ ਕੇ ਪ੍ਰਸ਼ੰਸਕ ਪੋਸਟਾਂ ਪਾ ਕੇ ਸ਼ਾਹਰੁਖ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ।
ਆਉ ਅੱਜ ਤੁਹਾਡੇ ਦੇ ਨਾਲ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੇ ਇੱਕ ਕਿਸੇ ਨੂੰ ਸਾਂਝਾ ਕਰਨ ਜਾ ਰਹੇ ਹਾਂ। ਦੋਵਾਂ ਦੇ ਵਿਆਹ ਨੂੰ 30 ਸਾਲ ਹੋ ਗਏ ਹਨ । ਇਸ ਜੋੜੇ ਨੇ 25 ਅਕਤੂਬਰ, 1991 ਨੂੰ ਵਿਆਹ ਕੀਤਾ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਕਈ ਕਿੱਸੇ ਪ੍ਰਚਲਿਤ ਹਨ, ਖ਼ਾਸ ਕਰਕੇ ਹਨੀਮੂਨ ਵਾਲਾ ਕਿੱਸਾ ।
ਦਰਅਸਲ ਸ਼ਾਹਰੁਖ ਖਾਨ ਨੇ ਗੌਰੀ ਖ਼ਾਨ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪੈਰਿਸ ਲਿਜਾਣ ਦਾ ਵਾਅਦਾ ਕੀਤਾ ਸੀ, ਪਰ ਉਹ ਗੌਰੀ ਨੂੰ ਦਾਰਜੀਲਿੰਗ ਲੈ ਗਏ। ਸ਼ਾਹਰੁਖ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਗੌਰੀ ਨੂੰ ‘ਫੂਲ’ ਬਣਾਇਆ ਦਿੱਤਾ ਸੀ। ਸ਼ਾਹਰੁਖ ਖਾਨ ਨੇ ਕਿਹਾ, “ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਗਰੀਬ ਸੀ ਤੇ ਗੌਰੀ ਇਕ ਮਿਡਲ ਕਲਾਸ ਫੈਮਿਲੀ ਦੇ ਨਾਲ ਸਬੰਧ ਰੱਖਣ ਵਾਲਾ ਆਮ ਜਿਹਾ ਇਨਸਾਨ ਸੀ। ਸ਼ਾਹਰੁਖ ਖਾਨ ਨੇ ਕਿਹਾ, “ਕਿਉਂਕਿ ਮੇਰੇ ਕੋਲ ਪੈਸੇ ਅਤੇ ਕੋਈ ਹਵਾਈ ਟਿਕਟ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਉਸ ਨੂੰ ਯਕੀਨ ਦਿਵਾਇਆ। ਮੈਂ ਉਸ ਨੂੰ ਬੇਵਕੂਫ ਬਣਾਇਆ ਕਿ ਅਸੀਂ ਪੈਰਿਸ ਜਾ ਰਹੇ ਹਾਂ, ਪਰ ਉਸ ਨੂੰ ਦਾਰਜੀਲਿੰਗ ਲੈ ਗਿਆ।” ਦੋਵਾਂ ਦੀ ਦਾਰਜੀਲਿੰਗ ਵਾਲੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਦੋਵਾਂ ਅੱਜ ਹੈਪਲੀ ਕਪਲ ਨੇ। ਅਕਸਰ ਹੀ ਗੋਰੀ ਖ਼ਾਨ ਆਪਣੇ ਪਤੀ ਸ਼ਾਹਰੁਖ ਖ਼ਾਨ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਿਛੇ ਜਿਹੇ ਦੋਵਾਂ ਆਪਣੇ ਪੁੱਤ ਆਰੀਅਨ ਕਰਕੇ ਕਾਫੀ ਪ੍ਰੇਸ਼ਾਨ ਸੀ। ਹਾਲ ਹੀ ‘ਚ ਡਰੱਗ ਕੇਸ ਵਿੱਚ ਫਸੇ ਆਰੀਅਨ ਨੂੰ ਜ਼ਮਾਨਤ ਮਿਲੀ ਹੈ।