‘ਪਠਾਨ’ ਦੇ ਸੈੱਟ ਤੋਂ ਸ਼ਾਹਰੁਖ ਖ਼ਾਨ ਦੀ ਅਣਦੇਖੀ ਫੋਟੋ ਹੋਈ ਵਾਇਰਲ, ਅਦਾਕਾਰ ਨੂੰ ਗੋਦ ‘ਚ ਉਠਾਉਂਦੇ ਨਜ਼ਰ ਆਈ ਫ਼ਿਲਮ ਦੀ ਸਟਾਰ ਕਾਸਟ

written by Lajwinder kaur | January 16, 2023 09:25am

'Pathaan' crew lifts up Shah Rukh Khan: ਸ਼ਾਹਰੁਖ ਖ਼ਾਨ ਲੰਬੇ ਸਮੇਂ ਬਾਅਦ ਵੱਡੇ ਪਰਦੇ ਉੱਤੇ ਵਾਪਸੀ ਕਰਨ ਜਾ ਰਹੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹਿਤ ਹਨ। ਉਹ ਆਖਰੀ ਵਾਰ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਦੇ ਨਾਲ 2018 ਵਿੱਚ ਜ਼ੀਰੋ ਵਿੱਚ ਨਜ਼ਰ ਆਏ ਸਨ। ਅਜਿਹੇ 'ਚ ਫੈਨਜ਼ ਕਾਫੀ ਸਮੇਂ ਬਾਅਦ ਉਸ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ, ਪਠਾਨ ਵਿੱਚ ਦੀਪਿਕਾ ਪਾਦੂਕੋਣ ਅਤੇ ਜਾਨ ਅਬ੍ਰਾਹਮ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

image source: Instagram

ਹੋਰ ਪੜ੍ਹੋ : ‘ਅਨੁਪਮਾ’ ਫੇਮ ਇਸ ਨਾਮੀ ਐਕਟਰ ਨੇ ਗੁਪਚੁੱਪ ਕਰਵਾਇਆ ਵਿਆਹ, ਮਰਾਠੀ ਰੀਤੀ-ਰਿਵਾਜਾਂ ਨਾਲ ਲਏ ਫੇਰੇ

ਪਠਾਨ ਦੇ ਟ੍ਰੇਲਰ ਅਤੇ ਗੀਤਾਂ ਨੇ ਦਰਸ਼ਕਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਹੈ। ਪ੍ਰਸ਼ੰਸਕ 25 ਜਨਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ਾਹਰੁਖ ਦੀ ਇਕ ਨਵੀਂ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

inside image of shah rukh khan image source: Instagram

ਐਤਵਾਰ ਨੂੰ ਪਠਾਨ ਦੇ ਸੈੱਟ ਤੋਂ ਸ਼ਾਹਰੁਖ ਦੀ ਇੱਕ ਅਣਦੇਖੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਰੂ ਮੈਂਬਰਾਂ 'ਚੋਂ ਇੱਕ ਨੇ ਇੰਸਟਾਗ੍ਰਾਮ 'ਤੇ ਕਿੰਗ ਖ਼ਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿੱਚ ਫ਼ਿਲਮ ਦੀ ਟੀਮ ਸੁਪਰਸਟਾਰ ਨੂੰ ਗੋਦੀ ਚੁੱਕਦੇ ਹੋਏ ਕੈਮਰੇ ਅੱਗੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਸਿਧਾਰਥ ਆਨੰਦ ਵੀ ਹਨ। ਸ਼ਾਹਰੁਖ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ ।

image source: Instagram

ਸ਼ਾਹਰੁਖ ਲੰਬੇ ਵਾਲਾਂ 'ਚ ਖੂਬਸੂਰਤ ਲੱਗ ਰਹੇ ਹਨ। ਅਜਿਹਾ ਲੱਗ ਰਿਹਾ ਹੈ ਕਿ ਇਹ ਤਸਵੀਰ 'ਝੂਮ ਜੋ ਪਠਾਨ' ਗੀਤ ਦੀ ਸ਼ੂਟਿੰਗ ਦੌਰਾਨ ਲਈ ਗਈ ਹੈ। ਤਸਵੀਰ ਦੇ ਨਾਲ, ਕਰੂ ਮੈਂਬਰ ਨੇ ਲਿਖਿਆ, "ਇਹ ਨਾਮ ਕਿਉਂ ਆਇਆ, ਇਹ ਕਿਵੇਂ ਆਇਆ, ਥੋੜ੍ਹੀ ਦੇਰ ਉਡੀਕ ਕਰੋ" ਜਲਦੀ ਮਿਲਦੇ ਹਾਂ ...ਪਠਾਨ ਸੇ..”। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

 

 

View this post on Instagram

 

A post shared by Rajvir Ashar (@rajvirashar)

You may also like