‘ਦਿਲਵਾਲੇ ਦੁਲਹਨਿਆ ਲੈ ਜਾਏਗੇ’ ਫ਼ਿਲਮ ਨੂੰ ਰਿਲੀਜ਼ ਹੋਏ 25 ਸਾਲ ਹੋ ਗਏ ਹਨ । ਜਿਸ ਨੂੰ ਲੈ ਕੇ ਫ਼ਿਲਮ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੀ ਹੈ । ਇਸ ਸਭ ਦੇ ਚਲਦੇ ਹੁਣ, ਮੁਹੱਬਤ ਦੀ ਇਸ ਸੁਪਰ ਹਿੱਟ ਕਹਾਣੀ ਦੇ ਨਾਇਕ-ਨਾਇਕਾ ਨੂੰ ਇਕ ਮੂਰਤੀ ਦੀ ਸੂਰਤ ‘ਚ ਢਾਲ ਕੇ ਲੰਡਨ ਦੇ ਮਸ਼ਹੂਰ ਲੀਸੇਸਟਰ ਚੌਰਾਹੇ ‘ਤੇ ਹਮੇਸ਼ਾ ਲਈ ਅਮਰ ਕਰ ਦਿੱਤਾ ਜਾਵੇਗਾ।
ਹੋਰ ਪੜ੍ਹੋ :
ਨੇਹਾ ਕੱਕੜ ਨੇ ਆਪਣੇ ਰੋਕੇ ਦਾ ਵੀਡੀਓ ਕੀਤਾ ਸਾਂਝਾ, ਇਸ ਅੰਦਾਜ਼ ‘ਚ ਨਜ਼ਰ ਆਈ ਗਾਇਕਾ
ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ
ਕਿੰਗਜ਼ ਇਲੈਵਨ ਦੀ ਜਿੱਤ ‘ਤੇ ਪ੍ਰੀਤੀ ਜ਼ਿੰਟਾ ਨੇ ਕੀਤਾ ਇਸ ਤਰ੍ਹਾਂ ਸੈਲੀਬ੍ਰੇਟ, ਵੀਡੀਓ ਹੋ ਰਿਹਾ ਵਾਇਰਲ
ਕਿਸੇ ਹਿੰਦੀ ਫਿਲਮ ਲਈ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਕਿ ਕਿਸੇ ਫ਼ਿਲਮ ਦੇ ਹੀਰੋ ਹੀਰੋਇਨ ਦਾ ਬੁੱਤ ਚੋਰਾਹੇ ਤੇ ਲਗਾਇਆ ਗਿਆ ਹੋਵੇ । ਪਿਛਲੀ ਸਦੀ ਦੇ ਆਖਰੀ ਦਹਾਕੇ ਦੇ ਮੱਧ ‘ਚ ਆਈ ਦਿਲਵਾਲੇ ਦੁਲਹਨਿਆ ਲੈ ਜਾਏਗੇ ਦੇ ਸਫਰ ਦੀ ਸਿਲਵਰ ਜੁਬਲੀ ਮਨਾਉਣ ਦਾ ਇਸ ਤੋਂ ਬਿਹਤਰ ਤਰੀਕਾ ਹੋਰ ਕੀ ਹੋ ਸਕਦਾ ਹੈ।
20 ਅਕਤੂਬਰ 1995 ਨੂੰ ਰਿਲੀਜ਼ ਹੋਈ ਦਿਲਵਾਲੇ ਦੁਲਹਨਿਆ ਲੈ ਜਾਏਗੇ ‘ਚ ਰਾਜ ਬਣੇ ਸ਼ਾਹਰੁਖ਼ ਖਾਨ, ਸਿਮਰਨ ਦੇ ਕਿਰਦਾਰ ‘ਚ ਕਾਜੋਲ ਤੇ ਬਾਬੂਜੀ ਦੇ ਰੋਲ ‘ਚ ਅਮਰੀਸ਼ ਪੁਰੀ ਅੱਜ ਤਕ ਯਾਦਾਂ ‘ਚ ਉਸ ਤਰ੍ਹਾਂ ਰਚੇ-ਬਸੇ ਹਨ। ਜਿਵੇਂ ਆਪਣੇ ਹੀ ਕਿਸੇ ਜਾਣਨ ਵਾਲੇ ਦੀ ਕਹਾਣੀ ਹੋਵੇ।
We couldn't help but 🥰 #DDLJ25 pic.twitter.com/0bcI1ruGDb
— Yash Raj Films (@yrf) October 19, 2020