ਫ਼ਿਲਮ ਪਠਾਨ ਦੀ ਸ਼ੂਟਿੰਗ 'ਤੇ ਮੁੜ ਪਰਤੇ ਸ਼ਾਹਰੁਖ ਖ਼ਾਨ, ਫੈਨਜ਼ ਨੇ ਕਿਹਾ ਕਿੰਗ ਖ਼ਾਨ ਇਜ਼ ਬੈਕ

written by Pushp Raj | December 29, 2021

ਬਾਲੀਵੁੱਡ ਦੇ ਕਿੰਗ ਖ਼ਾਨ ਯਾਨੀ ਕਿ ਸ਼ਾਹਰੁਖ ਖ਼ਾਨ ਮੁੜ ਆਪਣੀ ਫ਼ਿਲਮ ਪਠਾਨ ਦੀ ਸ਼ੂਟਿੰਗ 'ਤੇ ਵਾਪਿਸ ਪਰਤ ਚੁੱਕੇ ਹਨ। ਫ਼ਿਲਮ ਦੇ ਸੈਟ 'ਤੇ ਵਾਪਿਸ ਪੁੱਜੇ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਦੇ ਫੈਨਜ਼ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਦੱਸ ਦਈਏ ਕਿ ਸਾਲ 2021 ਕਿੰਗ ਖ਼ਾਨ ਦੇ ਲਈ ਬਹੁਤ ਚੰਗਾ ਨਹੀਂ ਰਿਹਾ। ਕਿਉਂਕਿ ਫ਼ਿਲਮ ਪਠਾਨ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਆਰਯਨ ਖ਼ਾਨ ਨਾਂਅ ਡਰਗ ਮਾਮਲੇ ਵਿੱਚ ਆ ਗਿਆ ਸੀ। ਜਿਸ ਦੇ ਚੱਲਦੇ ਸ਼ਾਹਰੁਖ ਖ਼ਾਨ ਲੰਮੇਂ ਸਮੇਂ ਤੱਕ ਫ਼ਿਲਮੀ ਦੁਨੀਆ ਤੋਂ ਦੂਰ ਰਹੇ।

pathan movie

ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਕਿੰਗ ਖ਼ਾਨ ਦੇ ਨਾਲ ਐਕਟਰ ਤੇ ਮਾਡਲ ਦਿਗਾਂਤ ਹਜ਼ਾਰਿਕਾ ਵਿਖਾਈ ਦੇ ਰਹੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਤਸਵੀਰ ਫ਼ਿਲਮ ਪਠਾਨ ਦੇ ਸੈਟ ਦੀ ਹੈ। ਜਿਸ ਨਾਲ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਮੁੜ ਤੋਂ ਫ਼ਿਲਮ ਪਠਾਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

shahrukh khan image From google

ਫੈਨਜ਼ ਸ਼ਾਹਰੁਖ ਖ਼ਾਨ ਦੀ ਇਹ ਤਸਵੀਰ ਬਹੁਤ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਸ਼ਾਹਰੁਖ ਟ੍ਰੈਂਡ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਇਸ ਤਸਵੀਰ ਉੱਤੇ ਕਾਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਕਿੰਗ ਖ਼ਾਨ ਇਜ਼ ਬੈਕ।

shahrukh khan with salman image From google

ਹੋਰ ਪੜ੍ਹੋ : ਟਵਿੰਕਲ ਖੰਨਾ ਨੇ ਪਿਤਾ ਰਾਜੇਸ਼ ਖੰਨਾ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਫੈਨਜ਼ ਕਰ ਰਹੇ ਪਸੰਦ

ਇਸ ਫ਼ਿਲਮ ਦੇ ਵਿੱਚ ਸ਼ਾਹਰੁਖ ਇੱਕ ਰਾਅ ਏਜੰਟ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫ਼ਿਲਮ ਦੇ ਵਿੱਚ ਸ਼ਹਾਰੁਖ ਖ਼ਾਨ ਦੇ ਨਾਲ-ਨਾਲ ਦੀਪਿਕਾ ਪਾਦੁਕੋਣ ਅਤੇ ਜੌਨ ਇਬਰਾਹਿਮ ਲੀਡ ਰੋਲ ਵਿੱਚ ਨਜ਼ਰ ਆਉਣਗੇ। ਫ਼ਿਲਮ ਪਠਾਨ ਤੋਂ ਇਲਾਵਾ ਸ਼ਾਹਰੁਖ, ਸਲਮਾਨ ਖ਼ਾਨ ਦੀ ਫ਼ਿਲਮ ਟਾਈਗਰ-3 ਦੇ ਵਿੱਚ ਵੀ ਕੈਮਿਯੋ ਕਰਨਗੇ।

You may also like